ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਜਾ ਪਾਸਾ

ਬਲੀ ਚੈਦ ਦੀ ਪਹਿਲੀ ਮੁਲਾਕਾਤ ਮੇਰੇ ਨਾਲ਼ ਸਾਡੇ ਵਰਾਂਡੇ ਵਿਚ ਹੀ ਹੋਈ ਸੀ।

ਮੈਂ ਤੇ ਮੇਰੀ ਭੈਣ ਮੋਹਣੀ ਵਰਾਂਡੇ'ਚ ਬਹਿ ਕੇ ਸਿਆਲੇ ਦੀ ਧੁਪ ਸੇਕਿਆ ਕਰਦੇ ਸਾਂ। ਮੋਹਣੀ ਨੂੰ ਵਿਚਾਰਾਂ ਕਰਨ ਦਾ ਚੈਗਾ ਸ਼ੋਕ ਸੀ। ਮਸਲਿਆਂ ਦੀ ਫੋਲਾ ਫਾਲੀ ਵਿਚ ਉਹ ਬੜੀ ਦਿਲਚਸਪੀ ਲੈਂਦੀ ਹੁੰਦੀ ਸੀ। ਚੂੰਕਿ ਐਤਕਾਂ ਮੋਹਣੀ ਨੇ ਦਸਵੀਂ ਦੀ ਪ੍ਰੀਖਿਆ ਵਿਚ ਬਹਿਣਾ ਸੀ, ਇਸ ਲਈ ਜਦੋਂ ਉਹ ਪੜ੍ਹਨ ਵਿਚ ਜੁਟ ਜਾਂਦੀ ਮੈਂ ਕੁਝ ਨਾ ਕੁਝ ਲਿਖਦਾ — ਕਵਿਤਾ ਜਾਂ ਕਹਾਣੀ। ਤੇ ਕਦੇ ਕਦੇ ਕੋਲੋਂ ਦੀ ਵਗਦੀ ਸੜਕ ਉਤੋਂ ਦੀ ਲੰਘਦਿਆਂ ਨੂੰ ਤਕਦਾ।

ਕੋਈ ਫਕੀਰ, ਕੋਈ ਮਜੂਰ, ਕੋਈ ਮੋਟਰ, ਟਾਂਗਾ, ਸਾਈਕਲ, ਕੁੱਤਾ, ਗਾਈਂ, ਕੋਈ ਮਦਾਰੀ ਸਣੇ ਬਾਂਦਰਾਂ ਦੇ।

ਟੁਰਦੀਆਂ ਫਿਰਦੀਆਂ ਰੰਗਾ ਰੰਗ ਦੀਆਂ ਮੂਰਤੀਆਂ ਇਹਦੇ ਵਿਚੋਂ ਗੁਜ਼ਰਦੀਆਂ ਹਨ, ਕੋਈ ਗਾਉਂਦਾ ਹੈ, ਕੋਈ ਹਸਦਾ ਹੈ, ਕਿਸੇ ਦੀਆਂ

103