ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੱਖਾਂ ਅੰਦਰ ਘਸੀਆਂ ਹਨ, ਕਿਸੇ ਦਾ ਨੱਕ ਓਭਰਿਆ ਹੈ। ਕੋਈ ਫੀਨ੍ਹਾ ਹੈ, ਕੋਈ ਖੋਦਾ ਹੈ, ਕੋਈ ਗੰਜਾ ਹੈ, ਕੋਈ ਬੜਬੋਲਾ ਹੈ। ਕੋਈ ਕਿਸੇ ਨਾਲ ਬੁਲਾਇਆਂ ਨਹੀਂ ਬੋਲਦਾ, ਕੋਈ ਐਵੇਂ ਗਲ ਪੈਂਦਾ ਹੈ।

ਸਾਹਮਣੇ ਦੇ ਚੌਂਕ ਵਿਚ ਹਲਵਾਈ ਦੀ ਹਟ ਤੋਂ ਦੁਧ ਪੀ ਕੇ ਇਕ ਮੁੰਡਾ ਸਾਡੇ ਕੋਲ ਆਇਆ। ਮਰੀਅਲ ਜਿਹਾ ਸਰੀਰ, ਗੱਲ੍ਹਾਂ ਅੰਦਰ ਨੂੰ ਧਸੀਆਂ ਹੋਈਆਂ, ਪੈਂਟ ਕੋਟ ਅਧੋਰਾਣੇ ਜਿਹੇ। ਮੋਹਣੀ ਝਟ ਉਠੀ ਤੇ ਅੰਦਰੋਂ ਇਕ ਕਰਸੀ ਫੜ ਲਿਆਈ।

"ਬੈਠੋ ਜੀ" ਮੈਂ ਕੁਰਸੀ ਵਲ ਸੈਨਤ ਕੀਤੀ।

ਉਹ ਬਹਿ ਗਿਆ। ਹੈਟ ਉਸ ਲਾਹ ਕੇ ਪੱਟਾਂ ਤੋਂ ਰਖ ਲਈ। ਵਾਲਾਂ ਉਤੇ ਸਜਰਾਾ ਤੇਲ ਚਮਕ ਰਿਹਾ ਸੀ। ਉਹਦੀਆਂ ਅੱਖਾਂ ਵਿਚ ਫੁਰਤੀ ਤੇ ਰਸਮੀਆਂ ਜਿਹੀ ਹਾਸੀ ਉਹਦੇ ਬੁਲਾਂ ਉਤੇ ਸੀ।

"ਕੀਕਰ ਆਏ ਹੋ?"

"ਤੁਹਾਡੇ ਦਰਸ਼ਨਾਂ ਨੂੰ" ਉਸ ਉੱਤਰ ਦਿੱਤਾ।

ਸੂਰਜ ਚਮਕ ਰਿਹਾ ਸੀ। ਨਿਘ ਲੈਣ ਲਈ ਉਸ ਕੋਟ ਦੇ ਬਟਨ ਖੋਲ੍ਹ ਦਿੱਤੇ। ਉਹਦੇ ਕਾਲਰਾਂ ਦੇ ਅੰਦਰ ਵਾਰ ਥੰਧਿਆਈ ਦੀ ਕਿੱਟੀ ਜਿਹੀ ਜੰਮੀ ਹੋਈ ਸੀ।

"ਬੜੀ ਕਿਰਪਾ ਕੀਤੀ" ਤੇ ਮੈਂ ਦਿਲ ਵਿਚ ਸੋਚਦਾ ਸਾਂ, ਕਦੇ ਮੈਂ ਇਹਨੂੰ ਮਿਲਿਆ ਨਹੀਂ ਤੇ ਨਾ ਹੀ ਸੂਰਤ ਤੋਂ ਵਾਕਫ਼ ਹਾਂ। ਮੈਂ ਝਕਦਾ ਝਕਦਾ ਅਜੇ ਪੁਛਣ ਹੀ ਵਾਲਾ ਸਾਂ, "ਕਿਥੋਂ ਆਏ ਹੋ?" ਕਿ ਉਹ ਆਪੀਂ ਬੋਲ ਪਏ।

"ਤੁਹਾਡੀਆਂ ਲਿਖਤਾਂ ਨੇ ਮੈਨੂੰ ਟੋਹ ਮਾਰਿਆ ਹੈ — ਤੁਹਾਡੀ ਲੇਖਣੀ ਵਿਚ ਪਤਾ ਨਹੀਂ ਕੀ ਜਾਦੂ ਹੈ। ਕਹਾਣੀਆਂ ਤੁਹਾਡੀਆਂ ਬੰਦਾ ਪੜ੍ਹਨ ਲਗ ਪਏ ਤਾਂ ਪੁਸਤਕ ਹਥੋਂ ਛਡਣ ਤੇ ਜੀ ਨਹੀਂ ਕਰਦਾ।"

"ਸ਼ੁਕਰੀਆ"

ਮੋਹਣੀ ਪੜ੍ਹਦੀ ਪੜ੍ਹਦੀ ਪੁਸਤਕ ਠੱਪ ਏਸ ਓਪਰੇ ਦੀਆਂ ਗੱਲਾਂ ਵਿਚ

104