ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਸ ਗਈ ਸੀ। ਪਰੇ ਦੂਰ ਜਿਹੇ ਇਕ ਖੁਰਕ ਖਾਧੇ ਕੁੱਤੇ ਨੇ ਕੰਨ ਫਟਕਾਏ, ਮੋਹਣੀ ਨੇ ਉਹਨੂੰ ਛਛਕੇਰ ਦਿੱਤਾ।

"ਮੈਂ ਹੋਰ ਵੀ ਕਈ ਲੇਖਕ ਪੜ੍ਹੇ ਹਨ — 'ਹੇਮ ਰਾਏ' ਦੀਆਂ ਕਹਾਣੀਆਂ ਦੀਆਂ ਥੀਮਾਂ ਬੜੀਆਂ ਬੋਦੀਆਂ ਹੁੰਦੀਆਂ ਹਨ, 'ਜਮਾਰਤ' ਭਾਵੇਂ ਲਿਖਦਾ ਚੰਗਾ ਹੈ ਪਰ ਜ਼ਬਾਨਦਾਨੀ ਬੇ ਅਸਰ ਹੈ — ਤੇ 'ਕਿਬਲਾ ਮਨਸੂਰੀ' ਨਿਰਾ ਬਕਵਾਸ" ਨਾਲੇ ਕਾਹਲੀ ਕਾਹਲੀ ਉਹ ਆਪਣੀਆਂ ਦੁਹਾਂ ਟੰਗਾਂ ਨੂੰ ਹਲਾਈ ਜਾਂਦਾ ਸੀ — "ਲੋਕੀ ਇਹਨਾਂ ਦੀਆਂ ਲਿਖਤਾਂ ਦਾ ਦੂਜਾ ਪਾਸਾ ਨਹੀਂ ਤਕਦੇ ਐਵੇਂ ਪਰਸੰਸਾ ਕਰੀ ਜਾਂਦੇ ਹਨ, ਦੂਜਾ ਪਾਸਾ ਤਕਣ ਤੇ ਸਾਰੀ ਅਸਲੀਅਤ ਅੱਖਾਂ ਅੱਗੇ ਆ ਜਾਂਦੀ ਹੈ, ਦੋਹਾਂ ਪਾਸਿਆਂ ਤੋਂ ਮੇਰਾ ਭਾਵ ਹੈ ਤਸਵੀਰ ਦੇ ਦੋਵੇਂ ਰਖ"

ਉਸ ਦੀ ਸਮਾਲੋਚਨਾ ਵਿਚ ਜਾਨ ਦਿਖਾਈ ਦੇਂਦੀ ਸੀ। ਵਸ਼ੇਸ਼ ਕਰਕੇ 'ਦੂਜੇ ਪਾਸੇ' ਵਾਲੀ ਗੱਲ ਮੇਰੇ ਮਨ ਨੂੰ ਜਚ ਗਈ। ਨੁਕਤਾ-ਚੀਨ ਅੱਖਾਂ ਨਾਲ ਕਿਸੇ ਚੀਜ਼ ਨੂੰ ਟੋਹਣਾ ਕੋਈ ਮਾੜਾ ਥੋੜਾ ਹੈ। ਤਸਵੀਰ ਦੇ ਦੋਵੇਂ ਰੁਖ ਵੇਖਣੇ ਚਾਹੀਦੇ ਹਨ।

"ਜੀ ਹਾਂ ਤੁਸੀਂ ਸਚ ਆਖਿਆ ਜੇ" ਮੈਂ ਕਿਹਾ।

"ਕੀ ਮੈਂ ਜਾਣ ਸਕਦਾ ਹਾਂ ਤੁਹਾਡਾ ਨਾਉਂ ਕੀ ਹੈ" ਮੈਂ ਨਾਲ ਲਗਦਿਆਂ ਪੁੱਛਿਆ।

ਤਿੱਖੀ ਚਮਕਦੀ ਸੂਰਜ ਦੀ ਟਿੱਕੀ ਉਤੇ ਇਕ ਬਦਲੀ ਆ ਗਈ। ਠੰਢ ਹੋ ਗਈ ਤੇ ਅਸੀਂ ਕੁਝ ਸੁੰਘੜ ਜਿਹੇ ਗਏ ਸਾਂ।

"ਜੀ ਮੇਰਾ ਨਾਉਂ ਬਲੀ ਚੰਦ ਹੈ" ਉਸ ਮੱਥੇ ਦੀਆਂ ਤਿਊੜੀਆਂ ਨੂੰ ਪੋਟਿਆਂ ਨਾਲ ਮਲਦੇ ਨੇ ਆਖਿਆ।

ਇਹ ਸੀ ਉਹਦੀ ਸਾਡੇ ਨਾਲ ਪਹਿਲੀ ਮੁਲਾਕਾਤ।ਕੁਝ ਦੇਰ ਉਹ ਹੋਰ ਗਲਾਂ ਕਰਦਾ ਰਿਹਾ। ਸਾਹਿਤਕ ਪਾਸੇ ਦੀ ਉਹਨੂੰ ਚੋਖੀ ਵਾਕਫ਼ੀ ਜਾਪਦੀ ਸੀ। ਜਦੋਂ ਉਹ ਟੁਰ ਗਿਆ ਮੈਂ ਮੋਹਣੀ ਨੂੰ ਆਖਿਆ ਕੇਡਾ

ਸਿਆਣਾ ਮੁੰਡਾ ਹੈ।

105