ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਹਾਂ" ਮੋਹਣੀ ਢਿਲੇ ਜਿਹੇ ਬੁਲ ਕਰਕੇ ਕੇਵਲ ਇਹੋ ਆਖ ਸਕੀ — ਮੈਂ ਕਿੰਨਾ ਚਿਰ ਬਲੀ ਚੰਦ ਦੇ ਮੂੰਹੋਂ ਨਿਕਲੀ ਆਪਣੀਆਂ ਲਿਖਤਾਂ ਦੀ ਪਰਸੰਸਾ ਨੂੰ ਮੁੜ ਮੁੜ ਦਿਲ ਵਿਚ ਦੁਹਰਾਂਦਾ ਰਿਹਾ ਤੇ ਸੋਚਦਾ ਸਾਂ ਕਿ ਵਾਕਈ ਕਿਸੇ ਚੀਜ਼ ਦਾ 'ਦੂਜਾ ਪਾਸਾ' ਤੱਕਣ ਨਾਲ ਕਿੰਨੀਆਂ ਤ੍ਰੁਟੀਆਂ ਨਜ਼ਰ ਆ ਸਕਦੀਆਂ ਹਨ।

XXXX

ਥੋੜੇ ਚਿਰ ਵਿਚ ਹੀ ਬਲੀ ਚੰਦ ਦਾ ਆਉਣ ਜਾਣ ਸਾਡੇ ਘਰ ਖੁਲ੍ਹ ਗਿਆ ਸੀ। ਪਤਾ ਨਹੀਂ ਕਿਉਂ ਉਹਦੀ ਹਰੇਕ ਚੀਜ਼ ਉਤੇ ਸਮਾਲੋਚਨਾਂ ਦਾ ਮੇਰੇ ਉਤੇ ਚੋਖਾ ਅਸਰ ਪੈਂਦਾ ਹੁੰਦਾ ਸੀ। ਮੋਹਣੀ ਨੇ ਉਸ ਬਾਰੇ ਕਦੇ ਕੋਈ ਰਾਏ ਪ੍ਰਗਟ ਨਹੀਂ ਸੀ ਕੀਤੀ, ਪਰ ਉਹ ਉਸਦੀਆਂ ਗਲਾਂ ਸੁਣਦੀ ਜ਼ਰੂਰ ਹੁੰਦੀ। ਬਦੇਸੀ ਲਿਖਾਰੀਆਂ ਸ਼ੈਲੀ, ਕੀਟਸ, ਹੋਮਰ, ਗੋਰਕੀ, ਆਦਿ ਦੇ ਚਰਚੇ ਛਿੜੇ ਰਹਿੰਦੇ। ਕਈ ਥਾਂਆਂ ਉਤੇ ਮੈਂ ਉਹਦੇ ਨਾਲ ਅਸਹਿਮਤ ਹੁੰਦਿਆਂ ਹੋਇਆਂ ਵੀ ਚੁੱਪ ਕਰ ਜਾਂਦਾ। ਉਹ ਹਰ ਚੀਜ਼ ਦੇ 'ਦੂਜੇ ਪਾਸੇ' ਨੂੰ ਅਜਿਹੀ ਦਲੀਲ ਨਾਲ ਪੇਸ਼ ਕਰਦਾ ਸੀ ਕਿ ਸਹਿਮਤ ਹੋਣਾ ਹੀ ਪੈਂਦਾ।

ਗੱਲੀਂ ਗੱਲੀਂ ਇਕ ਦਿਹਾੜੇ ਆਪਣੇ ਮਿੱਤਰ ਵਸ਼ੇਸ਼ਰ ਕੋਲ ਬਲੀ ਚੰਦ ਦਾ ਜ਼ਿਕਰ ਮੈਂ ਕਰ ਦਿੱਤਾ ਸੀ। ਵਸ਼ੇਸ਼ਰ ਉਹਨੂੰ ਜ਼ਰੂਰ ਮਿਲਣਾ ਚਾਹੁੰਦਾ ਸੀ।

ਵਸ਼ੇਸ਼ਰ ਤੋਂ ਮੈਂ ਕਠੇ ਪੜੇ ਸਾਂ। ਕੰਠਿਆਂ ਹੀ ਬੀ. ਏ. ਪਾਸ ਕੀਤਾ। ਕਾਲਜ ਦੀਆਂ ਸਾਹਿਤਕ ਕਲੱਬਾਂ ਵਿਚ ਉਹਦੀਆਂ ਕਵਿਤਾਵਾਂ ਵੀ ਪ੍ਰਸੰਸਾ ਪ੍ਰਾਪਤ ਕਰ ਚੁਕੀਆਂ ਹੋਈਆਂ ਸਨ ਪਰ ਫੇਰ ਵੀ ਉਹਦੀ ਨਜ਼ਮ ਵਿਚ ਕਈ ਘਾਟਾਂ ਰਹਿ ਜਾਂਦੀਆਂ, ਜਿਹੜੀਆਂ ਮੈਂ ਠੀਕ ਕਰ ਦੇਂਦਾ ਹੁੰਦਾ ਸਾਂ। ਕਈ ਪਰਸਿੱਧ ਮਾਸਕ ਪੱਤਰਾਂ ਵਿਚ ਉਹਦੀਆਂ ਲਿਖਤਾਂ ਛਪਦੀਆਂ ਸਨ। ਬੜੇ ਚਿਰ ਤੋਂ ਵਸ਼ੇਸ਼ਰ ਦਾ ਸਾਡੇ ਘਰ ਆਉਣ ਜਾਣ ਸੀ।

ਮੀਂਹ ਪੈ ਕੇ ਹਟਿਆ ਹੀ ਸੀ। ਫੁਹਾਰ ਦੀ ਧੁੰਦ ਅਜੇ ਵੀ ਬਾਕੀ ਸੀ —

106