ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਵਾ ਅੰਤ ਦੀ ਠੰਢੀ ਪਈ ਵਗਦੀ ਸੀ। ਮੋਹਣੀ, ਮੈਂ ਤੇ ਵਸ਼ੇਸ਼ਰ ਕੋਠੀ 'ਚ ਬੈਠੇ ਚਾਹ ਪਏ ਪੀਂਦੇ ਸਾਂ। ਘੜੀ ਕੰਧ ਉਤੇ ਉਹੋ ਆਪਣਾ ਉਮਰਾਂ ਦਾ ਪੁਰਾਣਾ ਰਾਗ ਟਕ — ਟਕ — ਟਕ — ਅਲਾਪ ਰਹੀ ਸੀ।

ਬਾਹਰੋਂ ਛਪ — ਛਪ ਦੀ ਅਵਾਜ਼ ਆਈ। ਮੋਹਣੀ ਨੇ ਬੂਹਾ ਖੋਲ੍ਹਿਆ। ਬਲੀ ਚੰਦ ਖਲੋਤਾ ਕੰਬ ਰਿਹਾ ਸੀ। ਪੈਂਟ ਦੇ ਪੌਂਚਿਆਂ ਨੂੰ ਗਾਰਾ ਲਗਿਆ ਹੋਇਆ ਸੀ, ਕੋਟ ਤੇ ਪੈਂਟ ਦਾ ਅੰਗਾ ਝੰਬ ਨਾਲ ਗਿੱਲਾ ਹੋਇਆ ਹੋਇਆ ਸੀ। ਮੈਂ ਆਪਣੀ ਕੁਰਸੀ ਉਹਦੇ ਲਈ ਛਡ ਕੇ ਦੂਜੀ ਘੜੀਸ ਲਈ। ਮੋਹਣੀ ਚਾਹ ਉਹਦੇ ਲਈ ਖ਼ਾਲੀ ਕੱਪ ਵਿਚ ਪੌਣ ਲਗੀ।

"ਪਰ ਚਾਹ ਮੈਂ ਪੀਂਦਾ ਨਹੀਂ ਹੁੰਦਾ — ਮਾਫ਼ ਕਰਨਾ'

"ਚੰਗਾ ਦੁੱਧ ਮੰਗਾ ਦੇਂਦੇ ਹਾਂ"

ਮੋਹਣੀ ਦੁਧ ਲੈਣ ਅੰਦਰ ਚਲੀ ਗਈ।

"ਇਹ ਮੇਰੇ ਮਿੱਤਰ ਵਿਸ਼ੇਸ਼ਰ ਹਨ ਤੇ ਆਪ ਮਿਸਟਰ ਬਲੀ ਚੰਦ ਮੈਂ ਉਨ੍ਹਾਂ ਦੀ ਜਾਣ ਪਛਾਣ ਕਰਾਈ।

"ਹੈਲੋ — ਮਿਸਟਰ ਵਸ਼ੇਸ਼ਰ, ਜਿਨ੍ਹਾਂ ਦੀਆਂ ਕਵਿਤਾਵਾਂ ਕਈ ਮਾਸਕ ਪੱਤਰਾਂ ਵਿਚ ਛਪਦੀਆਂ ਹਨ। ਮਿਲਣ ਲਈ ਹੱਥ ਕਢਦਿਆਂ ਬਲੀ ਚੰਦ ਨੇ ਪੀਲੇ ਪੀਲੇ ਦੰਦ ਕਢ ਕੇ ਹਸਦਿਆਂ ਆਖਿਆ।

"ਜੀ — ਹਾਂ" ਵਸ਼ੇਸ਼ਰ ਨੇ ਮੁਸਕਰਾਂਦਿਆਂ ਬਲੀ ਚੰਦ ਦਾ ਹੱਥ ਹਲੂਣਿਆਂ।

ਏਕਾ ਏਕੀ ਬਾਹਰੋਂ ਜ਼ੋਰ ਦੇ ਫਾਂਡੇ ਦੀ ਵਾਜ ਆਈ — ਕੋਈ ਜਾਂਦੀ ਬਦਲੀ ਜ਼ੋਰ ਦੀ ਵਸ ਪਈ ਸੀ, ਸਾਡਾ ਸਾਰਿਆਂ ਦਾ ਧਿਆਨ ਬਾਹਰ ਵਲ ਹੋ ਗਿਆ ਇਕ ਹੈਰਾਨੀ ਜਿਹੀ ਨਾਲ।

"ਜਨਾਬ ਗ਼ਜ਼ਬ ਕਰ ਵਿਖਾਉਂਦੇ ਹੋ — ਤੁਹਾਡੀ ਇਕ ਇਕ ਤੁਕ ਉਡਦੀ ਹੁੰਦੀ ਹੈ" ਬਲੀ ਚੰਦ ਨੇ ਬੋਝੇ 'ਚੋਂ ਰੁਮਾਲ ਕੱਢ ਕੇ ਨੱਕ ਸੁਣਕਦਿਆਂ ਆਖਿਆ।

ਮੋਹਣੀ ਪਰਤ ਆਈ — ਦੁਧ ਦਾ ਕੈਂਪ ਬਲੀ ਚੰਦ ਅਗੇ ਤੇ ਚਾਹ ਦੇ

107