ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਡੇ ਅਗੇ ਪਏ ਸਨ। ਕੱਪਾਂ ਵਿਚੋਂ ਭਾਫ ਘੇਰੇ ਬਣਾਉਂਦੀ ਛੱਤ ਵਲ ਇਉਂ ਉਡ ਰਹੀ ਸੀ ਜੀਕਰ ਕਿਸੇ ਰੇਸ਼ਮੀ ਸਾੜ੍ਹੀ ਦਾ ਪੱਲਾ ਹਵਾ ਦੇ ਬੱਲੇ ਨਾਲ ਉਠ ਰਿਹਾ ਹੁੰਦਾ ਹੈ। ਬਲੀ ਚੰਦ ਨੇ ਗਟ ਗਟ ਕੱਪ ਮੁਕਾ ਦਿੱਤਾ। ਮੋਹਣੀ ਨੇ ਅੱਖਾਂ ਟਡ ਕੇ ਓਧਰ ਤਕਦਿਆਂ ਹੋਰ ਦੁਧ ਉਹਦੇ ਕੱਪ ਵਿਚ ਪਾਇਆ।

"ਤੁਹਾਡਾ ਲਿਖਣ ਦਾ ਢੰਗ ਇਕ ਦਮ ਟੈਗੋਰ ਵਰਗਾ ਹੈ - ਤੁਸੀਂ ਇਕ ਦਿਨ ਹਿੰਦੁਸਤਾਨ ਦੇ ਚੋਟੀ ਦੇ ਕਵੀਆਂ ਵਿਚ ਜਾ ਖੜੋਵੋਗੇ।"

"ਤੁਹਾਨੂੰ ਮਿਲ ਕੇ ਬੜੀ ਪ੍ਰਸੰਨਤਾ ਹੋਈ ਹੈ - ਤੁਸੀਂ ਕਿਸੇ ਦਿਹਾੜੇ ਮੇਰੇ ਘਰ ਚਾਹ ਪੀਣ ਦੀ ਕ੍ਰਿਪਾ ਕਰਨੀ" ਵਸ਼ੇਸ਼ਰ ਬੋਲਿਆ।

"ਏਡੀ ਖੇਚਲ ਨਾ ਕਰੋ" ਬਲੀ ਚੰਦ ਨੇ ਨਿਮ੍ਰਤਾ ਨਾਲ ਆਖਿਆ।

"ਨਹੀਂ ਖੇਚਲ ਕਾਹਦੀ — ਮੋਹਣੀ ਤੇ ਰਤਨ ਵੀ ਨਾਲ ਹੋਣਗੇ।"

++++

ਵਸ਼ੇਸ਼ਰ ਦੀ ਪਾਰਟੀ ਦੀ ਤਿਆਰੀ ਸਾਰੀ ਮੋਹਣੀ ਨੇ ਕਰਾਈ ਸੀ, ਕਿਉਂਕਿ ਉਹਦੇ ਮਾਤਾ ਜੀ ਓਦਨ ਕਿਧਰੇ ਬਾਹਰ ਸਨ। ਮੇਜ਼ ਤੋਂ ਬੈਠਿਆਂ ਨੂੰ ਚੀਜ਼ਾਂ ਵੀ ਮੋਹਣੀ ਹੀ ਵਰਤਾਉਂਦੀ ਸੀ। ਚੋਖੇ ਚਿਰ ਤੀਕਰ ਅਸੀਂ ਬੈਠੇ ਰਹੇ ਤੇ ਵਖੋ ਵਖ ਵਿਸ਼ਿਆਂ ਤੋਂ ਵਿਚਾਰਾਂ ਹੁੰਦੀਆਂ ਰਹੀਆਂ। ਕਦੀ ਧਰਮ ਤੇ ਕਦੀ ਭਾਈਚਾਰੇ ਬਾਰੇ, ਕਦੇ ਦੇਸ਼ ਦਸ਼ਾ ਉੱਤੇ। ਬਲੀ ਚੰਦ ਨੇ ਸਮਾਜੀ ਤੇ ਧਾਰਮਕ ਅਚਾਰਕਾਂ ਦੀ ਜ਼ਿੰਦਗੀ ਦੇ ਦੂਜੇ ਪਾਸੇ ਵਖਾ ਕੇ ਸਾਨੂੰ ਚਕ੍ਰਿਤ ਕਰ ਦਿੱਤਾ। ਅਸੀਂ ਓਦਨ ਬੜੇ ਖ਼ੁਸ਼ ਖ਼ੁਸ਼ ਨਿਖੜੇ। ਵਸ਼ੇਸ਼ਰ ਵੀ ਅਜ ਬਲੀ ਚੰਦ ਦਾ ਸਿੱਕਾ ਮੰਨੇ ਬਿਨਾਂ ਨਾ ਰਹਿ ਸਕਿਆ।

ਕੁਝ ਦਿਨਾਂ ਮਗਰੋਂ ਹੀ ਜਦੋਂ ਬਲੀ ਚੰਦ ਸਾਡੇ ਘਰ ਆਇਆ ਤਾਂ ਮੈਨੂੰ ਸੈਨਤ ਨਾਲ ਮੋਹਣੀ ਕੋਲੋਂ ਪਾਸੇ ਉਠਾਲ ਕੇ ਓਸ ਹੌਲੀ ਦੇਣੀ ਕਿਹਾ, "ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਹੈ।”

ਮੈਂ ਕੁਝ ਸਹਿਮ ਜਿਹਾ ਗਿਆ। ਤੇ ਉਹਨੂੰ ਨਾਲ ਲੈ ਕੇ ਵਖਰੇ ਕਮਰੇ ਵਿਚ ਚਲਾ ਗਿਆ।

108