ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਤੁਸੀਂ ਬੁਰਾ ਨਾ ਮਨਾਓਣਾ" ਉਹਦੇ ਮੂੰਹ ਤੇ ਅਤਿ ਦੀ ਗੰਭੀਰਤਾ ਸੀ।

"ਨਹੀਂ ਨਹੀਂ — ਤੁਸੀਂ ਆਖੋ ਮੇਰੇ ਸਾਹ ਤਿੱਖੇ ਤਿੱਖੇ ਵਗਣ ਲਗੇ। "ਇਹ ਵਿਸ਼ੇਸ਼ਰ ਚੰਗਾ ਬੰਦਾ ਨਹੀਂ।"

ਮੈਂ ਇਕ ਪਲ ਲਈ ਮੀਲ ਦੇ ਪੱਥਰ ਵਾਂਗ ਹੋ ਗਿਆ, ਜਿਸਦੇ ਉੱਤੇ ਅੰਕ ਉਕਰੇ ਹੋਏ ਖੁਲ੍ਹੀਆਂ ਅੱਖਾਂ ਵਾਂਗ ਸਦਾ ਹੀ ਬੇ-ਝਿਮਕੇ ਰਹਿੰਦੇ ਹਨ। ਚਿਰ ਮਗਰੋਂ ਮੈਂ ਪੁਛਿਆ, "ਕਿਉਂ?"

"ਮੋਹਣੀ ਨੂੰ ਇਸਦੇ ਕੋਲ ਕੱਲਿਆਂ ਨਾ ਜਾਣ ਦੇਣਾ।"

ਮੇਰੇ ਸਾਹ ਠਾਂਹ ਦੇ ਠਾਂਹ ਤੇ ਤਾਂਹ ਦੇ ਤਾਂਹ ਰਹਿ ਗਏ — "ਵਸ਼ੇਸ਼ਰ....." ਮੇਰੇ ਮੂੰਹੋਂ ਨਿਕਲਿਆ।

"ਹਾਂ — ਹਾਂ — ਰਤਨ — ਸਿਆਣੇ ਨੂੰ ਇਸ਼ਾਰਾ ਹੀ ਬੱਸ ਹੁੰਦਾ ਹੈ ਮੂਰਤ ਦਾ ਇਕੋ ਨਹੀਂ ਦੂਜਾ ਪਾਸਾ ਵੀ ਤੱਕਿਆ ਕਰੋ ਮਿਸਟਰ!"

ਮੈਨੂੰ ਓਦਨ ਸਾਰੀ ਰਾਤ ਨੀਂਦਰ ਨਾ ਪਈ। ਮੋਚਦਾ ਸਾਂ — ਵਸ਼ੇਸ਼ਰ ਮੇਰੇ ਮਾਤਾ ਪਿਤਾ ਉਹਨੂੰ ਪੁੱਤਰਾਂ ਵਾਂਗ ਸਮਝਦੇ ਹਨ........ਮੇਰੀ ਹੀ ਭੈਣ — ਮੈਂ ਕੰਬ ਗਿਆ। ਮੰਜੇ ਤੇ ਪਏ ਪਏ ਦੇ ਮੇਰੇ ਬੁਲ੍ਹ ਸਕਦੇ ਜਾਂਦੇ ਸਨ।

ਵਸ਼ੇਸ਼ਰ ਦੇ ਵਿਰੁਧ ਮੇਰੇ ਅੰਦਰੋਂ ਲਾਟਾਂ ਉੱਠਣ ਲਗੀਆਂ - ਮੋਹਣੀ ਦੀ ਗੱਲ, ਤੇ ਬਾਹਰ ਵੀ ਨਿਕਲ ਗਈ। ਮੈਂ ਕਾਹਲੀ ਨਾਲ ਉਠ ਕੇ ਬਹਿ ਗਿਆ। ਮੇਰੇ ਮੰਜੇ ਦੇ ਨਾਲ ਵਾਲੀ ਤਿਪਾਈ ਤੇ ਕੁਰਸੀ ਮਾਨੋ ਮੇਰੇ ਅੰਦਰ ਦੀ ਹਲੜ੍ਹ-ਬਾਜ਼ੀ ਸੁਣ ਰਹੇ ਸਨ।

ਬਲੀ ਚੰਦ ਦਾ ਸਤਿਕਾਰ ਮੇਰੇ ਦਿਲ ਵਿਚ ਕਿਉਂ ਨਾ ਵਧਦਾ - ਉਹ ਜੋ ਸਾਡੀ ਅਬਰੂ ਦਾ ਭਿਆਲ ਬਣ ਗਿਆ ਸੀ। ਅਸੀਂ ਸਾਰੇ ਘਰ ਦੇ ਹੁਣ ਤੀਕਰ ਬੁਧੂ ਬਣੇ ਰਹੇ, ਕਿਸੇ ਨੂੰ ਵੀ ਕੱਖ ਪਤਾ ਨਾ ਲਗਾ। ਭਲਾ ਹੋਵੇ ਏਸ ਬਲੀ ਚੰਦ ਦਾ। ਏਡੀ ਕੁਟਲਤਾ ਵਸ਼ੇਸ਼ਰ ਦੇ ਅੰਦਰ....।

ਫੇਰ ਵਸ਼ੇਸ਼ਰ ਜਿੰਨੀ ਵਾਰੀ ਸਾਡੇ ਘਰ ਆਇਆ ਮੈਂ ਕਦੇ ਉਹਦੇ ਨਾਲ ਸਿੱਧੇ ਮੱਥੇ ਨਾ ਕੋਇਆ। ਜਦੋਂ ਉਹ ਆਉਂਦਾ ਮੈਂ ਬਾਹਰੋਂ

ਬਾਹਰ ਉਹਨੂੰ ਟੋਰਨ ਦਾ ਯਤਨ ਕਰਦਾ। ਘਰ ਵੜਨ ਦਾ ਅਵਸਰ ਹੀ

109