ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਦੇਂਦਾ।

"ਤੁਹਾਡੇ ਸੁਭਾਓ ਨੂੰ ਕੀ ਹੋ ਗਿਆ ਰਤਨ ਜੀ" ਵਸ਼ੇਸ਼ਰ ਮੇਰੇ ਕੋਲੋਂ ਪੁਛਦਾ।

"ਕੁਝ ਨਹੀਂ" ਮੈਂ ਘਿਰਨਾ ਨਾਲ ਮੂੰਹ ਇਕ ਪਾਸੇ ਮੋੜ ਕੇ ਆਖ ਛਡਦਾ।

"ਮਾਤਾ ਜਾਂ ਪਿਤਾ ਜੀ ਨੇ ਤੇ ਕੁਝ ਨਹੀਂ ਆਖਿਆ ਨਾ?"

"ਨਹੀਂ"

"ਮੋਹਨੀ ਜੀ ਨਾਲ ਤੇ ਰੋਸਾ ਨਹੀਂ ਉਸ ਇਕ ਦਿਨ ਮੇਰੇ ਕੋਲੋਂ ਪੁਛਿਆ। ਮੈਂ ਉਹਦੇ ਮੂੰਹੋਂ ਮੋਹਣੀ ਦਾ ਨਾਉਂ ਸੁਣ ਕੇ ਮਸਾਂ ਬੇਕਾਬੂ ਹੁੰਦਾ ਹੁੰਦਾ ਰੁਕਿਆ। ਬਲੀ ਚੰਦ ਨੇ ਇਕ ਦਿਨ ਦਸਿਆ ਸੀ ਕਿ ਜਿਹੜੇ ਮੁੰਡੇ ਦੀ ਭੈਣ ਸੋਹਣੀ ਹੋਵੇ ਮੁੰਡੇ ਉਹਦੇ ਨਾਲ ਬੜੇ ਮਿਠੇ ਰਹਿੰਦੇ ਹਨ ਤਾਂ ਜੁ ਉਹਨਾਂ ਦੇ ਘਰ ਆਉਣ ਜਾਣ ਦਾ ਮੌਕਾ ਮਿਲਦਾ ਰਹੇ, ਇਹ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਪਾਸਾ ਹੁੰਦਾ ਹੈ। ਵਸ਼ੇਸ਼ਰ ਦੀ ਅਧੀਨਗੀ, ਮਿੱਠਾਪਨ ਸਭ ਉਸੇ ਦੂਜੇ ਪਾਸੇ ਦੀਆਂ ਤਿੜ੍ਹਾਂ ਸਨ।

ਬਲੀ ਚੰਦ ਦਾ ਮੁਲ ਮੇਰੇ ਦਿਲ ਨੇ ਪਾਲਿਆ ਹੋਇਆ ਸੀ। ਉਹ ਕਹਿੰਦਾ ਹੁੰਦਾ ਸੀ, "ਅਜ ਕਲ ਜਣਾ ਖਣਾ ਮਿੱਤਰ-ਧ੍ਰੋਹੀ ਹੈ, ਮਿੱਤਰ ਦਾ ਹਾਣ ਲਾਭ ਪਛਾਣਨ ਵਾਲਾ ਸੈਆਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ" ਬਲੀ ਚੰਦ ਦੇ ਇਹ ਸੁਨਹਿਰੀ ਬੋਲ ਮੇਰੇ ਹਿਰਦੇ ਦੇ ਹਨੇਰੇ ਵਿਚ ਨਗਾਂ ਵਾਂਗ ਚਮਕ ਰਹੇ ਸਨ।

ਉਹ ਜਦੋਂ ਸਾਡੇ ਘਰ ਆਉਂਦਾ ਮੈਂ ਮੋਹਣੀ ਨੂੰ ਅਵੱਸ਼ ਕੋਲ ਸਦਦਾ ਤਾਂ ਜੁ ਉਹ ਵੀ ਬਲੀ ਚੰਦ ਦੇ ਵਿਚਾਰਾਂ ਵਿਚ ਹਿਸਾ ਲਵੇ, ਪਰ ਮੋਹਣੀ ਪਤਾ ਨਹੀਂ ਕਿਉਂ ਨਕ ਸੁਕੋੜ ਕੇ ਆਖ ਦੇਂਦੀ, "ਰਤਨ ਵੀਰਾ! ਮੇਰਾ ਜੀ ਨਹੀਂ ਕਰਦਾ ਇਨ੍ਹਾਂ ਗਲਾਂ ਤੇ ਬਹਿਣ ਨੂੰ"।

"ਮੈਂ ਮੋਹਣੀ ਦੇ ਏਸ ਅਵੇਸਲੇ ਪਨ ਵਲ ਬਹੁਤੀ ਤਵੱਜੋ ਨਾ ਦੇਂਦਾ।

ਜਾਣਦਾ ਸਾਂ ਕੁੜੀਆਂ ਨੂੰ ਵਧੇਰੇ ਡੂੰਘੇ ਵਿਚਾਰਾਂ ਨਾਲ ਘਟ ਦਿਲਚਸਪੀ

110