ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਦਿਨ

ਲੰਙੇ ਤੇ ਸ਼ਸ਼ੀ ਬਚਪਨ ਦਾ ਚੋਖਾ ਭਾਗ ਇਕੱਠਿਆਂ ਖੇਡ ਕੇ ਬਿਤਾ- ਇਆ ਸੀ। ਜੱਨਤ ਦੋ ਫ਼ਰਿਸ਼ਤਿਆਂ ਨੇ ਧੁਰੋਂ ਹੀ ਮਨੁੱਖ ਦੇ ਕੰਨ ਵਿਚ ਆਖਿਆ ਸੀ ਕਿ ਬਚਪਨ ਦੀਆਂ ਖੇਡਾਂ ਤੇਰੇ ਜੀਵਨ ਉਤੇ ਉਹ ਝਰੀਟਾਂ ਹੋਣਗੀਆਂ ਜਿਨਾਂ ਦੀ ਚੀਸ ਤੈਨੂੰ ਕਿਸੇ ਵੀ ਉਮਰ ਵਿਚ ਤੜਫਾ ਕਢੇਗੀ। ਜਦੋਂ ਬਾਲਪਨ ਤੋਂ ਉਤਾਂਹ ਉਠ ਸ਼ਸ਼ੀ ਨੂੰ ਉਹਦੇ ਪਿਤਾ ਨੇ ਉਚੇਰੀ ਵਿਦਿਆ ਲਈ ਕਲਕੱਤੇ ਆਪਣੇ ਭਰਾ ਕੋਲ ਭੇਜ ਦਿੱਤਾ ਤਾਂ ਲੰਙੇ ਦੀ ਮਾਤਾ ਜੀ ਨੇ ਦਸਿਆ ਕਿ ਲੰਙਾ ਕਈ ਦਿਨ ਕੱਲਾ ਕੱਲਾ ਭੌਂਦਾ ਰਿਹਾ - ਚੁਪ ਚੁਪ ਤੇ ਉਦਾਸ ਉਦਾਸ। ਉਹ ਆਪਣੇ ਸ਼ਹਿਰ ਵਿਚ ਹੀ ਪੜ੍ਹਦਾ ਹੁੰਦਾ ਸੀ।

ਕਦੇ ਕਦਾਈਂ ਉਹਨੂੰ ਸ਼ਸ਼ੀ ਦੀ ਚਿਠੀ ਵੀ ਆ ਜਾਂਦੀ ਸੀ। ਉਸ ਵਿਚ ਲਿਖਿਆ ਹੁੰਦਾ ਸੀ, "ਕਲਕੱਤੇ ਦੇ ਬਾਜ਼ਾਰਾਂ ਵਿਚ ਭੀੜ ਭੜੱਕਾ ਹੈ, ਰੌਣਕ ਹੈ, ਜੀ ਚੰਗਾ ਲਗ ਜਾਂਦਾ ਹੈ, ਤੁਸੀਂ ਚੇਤੇ ਆ ਜਾਂਦੇ ਹੋ - ਇਹ ਗਹਿਮਾ ਗਹਿਮ ਛਡਣ ਤੇ ਜੀ ਨਹੀਂ ਕਰਦਾ।"

115