ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਿਠੀਆਂ ਦੇ ਇਹਨਾਂ ਅੱਖਰਾਂ ਨੂੰ ਲੰਙਾ ਮੁੜ ਮੁੜ ਵਾਚਦਾ — ਕਿੰਨਾ ਕਿੰਨਾ ਚਿਰ ਸੋਚਦਾ, “ਜਿਸਦਾ ਕਲਕੱਤੇ ਦੀ ਗਹਿਮਾ ਗਹਿਮ ਛਡਣ ਤੇ ਜੀ ਨਹੀਂ ਕਰਦਾ, ਉਥੇ ਮੇਰੇ ਲਈ ਕੋਈ ਯਾਦ ਹੈ?” ਉਹ ਸ਼ੰਕਿਆਂ ਦੀ ਤਾਣੀ ਵਿਚ ਉਲਝ ਜਾਂਦਾ। ਪਰ ਫੇਰ ਮਨ ਦੀ ਤਸੱਲੀ ਲਈ ਇਹ ਸਤਰ ਪੜ੍ਹਦਾ, "ਤੁਸੀਂ ਵੀ ਚੇਤੇ ਆ ਜਾਂਦੇ ਹੋ"। ਤੇ ਖ਼ਿਆਲ ਕਰਦਾ, ਮੁਹੱਬਤਾਂ ਬਿਨਾਂ ਕੌਣ ਕਿਸੇ ਨੂੰ ਯਾਦ ਕਰਦਾ ਹੈ ਉਹ ਏਸੇ ਸਤਰ ਮੁੜ ਮੁੜ ਪੜ੍ਹਦਾ ਤੇ ਸੋਚਦਾ, "ਜਦੋਂ ਮੈਂ ਠੇਡਾ ਖਾ ਕੇ ਡਿਗ ਪੈਂਦਾ ਹੁੰਦਾ ਸਾਂ ਉਹ ਹਥ ਦੇ ਕੇ ਉਠਾ ਦੇਂਦੀ ਹੁੰਦੀ ਸੀ — ਉਹ ਮੈਨੂੰ ਮੋਢੇ ਦਾ ਸਹਾਰਾ ਦੇ ਕੇ ਟੋਰਦੀ ਹੁੰਦੀ ਸੀ - ਬਿਨਾਂ ਲਗਾਓ ਦੇ ਕੋਈ ਕਾਹਨੂੰ ਕਿਸੇ ਦੇ ਨੇੜੇ ਆਉਂਦਾ ਹੈ" ਤੇ ਉਹ ਆਪਣੇ ਆਪ ਵਿਚ ਡਾਢਾ ਪ੍ਰਸੰਨ ਹੋ ਜਾਂਦਾ।

ਸ਼ਸ਼ੀ ਦੀਆਂ ਮਨ ਨੂੰ ਖਿੱਚੋ-ਤਾਨ ਵਿਚ ਰਖਣ ਵਾਲੀਆਂ ਚਿੱਠੀਆਂ ਆਉਂਦੀਆਂ ਰਹੀਆਂ। ਫੇਰ ਤਿੰਨਾਂ ਕੁ ਵਰ੍ਹਿਆਂ ਮਗਰੋਂ ਉਹ ਛੁਟੀਆਂ ਉਤੇ ਘਰ ਆਈ। ਹੁਣ ਉਹ ਮੁਟਿਆਰ ਸੀ — ਮੁਟਿਆਰ ਪਤਲੀ, ਲਾਲ ਮੂੰਹ, ਅੱਖਾਂ ਵਿਚ ਚਮਕ, ਮਧੁਰਸੀਪਲ, ਅਦਾਵਾਂ ਖਿਚਵੀਆਂ, ਅੰਗ ਅੰਗ ਵਿਚੋਂ ਜ਼ਿੰਦਗੀ ਦੀਆਂ ਤਾਰਾਂ ਗੂੰਜਦੀਆਂ ਸਨ। ਉਹ ਲੰਙੇ ਨੂੰ ਓਕਰ ਹੀ ਮਿਲੀ ਜੇਕਰ ਬਚਪਨ ਵਿਚ ਉਹਦੇ ਨਾਲ ਖੇਡਦੀ ਹੁੰਦੀ ਸੀ।

ਲੰਙਾ ਹੁਣ ਤੀਕਰ ਕਲਕੱਤਿਓਂ ਆਈ ਸ਼ਸ਼ੀ ਨੂੰ ਜਿੰਨੀ ਵਾਰੀ ਮਿਲਿਆ ਭਾਵੇਂ ਗੱਲਾਂ ਚੋਖੀਆਂ ਕੀਤੀਆਂ, ਹੱਸੇ, ਖੇਡੋ, ਪਰ ਫੇਰ ਵੀ ਉਹ ਕੁਝ ਚੁਪ ਚੁਪ ਰਹਿੰਦਾ ਹੁੰਦਾ ਸੀ। ਸ਼ਸ਼ੀ ਵੀ ਉਸ ਦੀ ਏਸ ਆਸਾਧਾਰਨ ਖਾਮੋਸ਼ੀ ਨੂੰ ਅਨੁਭਵ ਕਰਦੀ ਸੀ। ਲੰਙੇ ਦੇ ਅੰਦਰ ਕੋਈ ਗੱਲ ਸੀ ਜਿਹੜੀ ਉਹ ਸ਼ਸ਼ੀ ਨੂੰ ਕਿਸੇ ਖਾਮੋਸ਼ ਇਕਾਂਤ ਵਿਚ ਦੱਸਣੀ ਚਾਹੁੰਦਾ ਸੀ।

ਇਕ ਦਿਨ......ਇਕ ਦਿਨ ਮੌਸਮ ਵਿਚ ਠੰਢ ਸੀ। ਹਵਾ ਸੀਵੀਆਂ ਮਾਰਦੀ ਦਰਖਤਾਂ ਦੇ ਝੁਰਮਟਾਂ ਵਿਚੋਂ ਦੀ ਲੰਘਦੀ ਪਈ ਸੀ। ਲੰਝਾ

ਸ਼ਹਿਰੋਂ ਬਾਹਰ ਤਲਾ ਦੇ ਕੰਢੇ ਲਗਾ ਜਾਂਦਾ ਸੀ। ਅਜ ਉਹਦਾ ਜੀਅ ਉਮਡਿਆ ਹੋਇਆ ਸੀ। ਜਦੋਂ ਹਵਾ ਨਾਲ ਭਲਾ ਦੀਆਂ ਲਹਿਰਾਂ ਉਤਾਂਹ

116