ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੋਲਦਾ ਗਿਆ, ‘ਮੁੜ ਮੈਂ ਉਥੋਂ ਟੁਰ ਪਿਆ.....ਦੂਰ ਇਕ ਮੁਢ ਉਤੇ ਜਾ ਬੈਠਾ ਹੁਣ ਲੰਙੇ ਦੇ ਬੁਲ ਕੰਬਣ ਲਗ ਪਏ ਸਨ। ਉਹ ਕੁਝ ਚਿਰ ਲਈ ਰੁਕਿਆ। ਸ਼ਸ਼ੀ ਇਕ ਅਫ਼ਸਾਨੇ ਵਾਂਗ ਉਹਦੀਆਂ ਗਲਾਂ ਸੁਣ ਰਹੀ ਸੀ।

"ਫੇਰ ਮੈਂ ਮੁਢ ਉਤੋਂ ਉਠ ਕੇ ਤੁਰ ਪਿਆ ਸਾਂ ਲੰਙਾ ਚੰਨ ਵਲ ਝਾਕਦਾ ਹੋਇਆ ਬੋਲਿਆ, "ਕੁਝ ਹੋਰ ਅਗੇਰੇ ਠੰਡਾ ਖਾ ਕੇ ਢਹਿ ਪਿਆ ਸਾਂ.........ਤੂੰ ਭਜੀ ਭਜੀ ਮੇਰੇ ਵਲ ਆਈ ....... ਮੈਨੂੰ ਬਾਹੋਂ ਫੜ ਕੇ ਤਾਂਹ ਚੁੱਕਿਆ ......... ਤੂੰ ਮੇਰੀਆਂ ਅੱਖਾਂ ਭਰੀਆਂ ਹੋਈਆਂ ਤਕ ਕੇ ਪੁਛਿਆ ਸੀ:—

"ਤੂੰ ਰੋਂਦਾ ਕਿਉਂ ਏਂ — ਸਟ ਲਗੀ ਉ?"

"ਐਵੇਂ...... ਮੇਰੇ ਮੂੰਹੋਂ ਸਹਿਜ ਸੁਭਾ ਨਿਕਲ ਗਿਆ ਸੀ.......ਪਰ ਤੂੰ ਮੈਨੂੰ ਬਾਹੋਂ ਫੜ ਕੇ ਘਰ ਲੈ ਗਈ ਸੈਂ...........ਇਹੋ ਥਾਂ ਹੈ ਉਹ ਜਿੱਥੇ ਅਸੀਂ ਖੇਡਦੇ ਹੁੰਦੇ ਸਾਂ ਨਿਕੇ ਹੁੰਦੇ, ਤੇ ਇਕ ਦਿਨ ਤੂੰ ਮੇਰੇ ਨਾਲ ਖੇਡੀ ਨਹੀਂ ਸੈਂ..... ਖੇਡੀ ਨਹੀਂ ਸੈਂ.....ਉਹ ਸੀਨ ਮੈਨੂੰ ਯਾਦ ਆ ਗਿਆ ਹੈ ਅਜ........" ਤੇ ਲੰਙੇ ਦੇ ਬੋਲ ਥਿੜਕ ਪਏ।

ਰਾਤ ਵਧੇਰੇ ਹੁੰਦੀ ਜਾਂਦੀ ਸੀ। ਸ਼ਸ਼ੀ ਕੁਝ ਘਾਬਰ ਜਿਹੀ ਗਈ। ਉਸ ਕਾਹਲੀ ਨਾਲ ਸਾੜ੍ਹੀ ਸਿਰ ਤੇ ਸਾਂਭ ਦੀ ਨੇ ਕਿਹਾ —

"ਹੁਣ ਚੱਲੀਏ.............ਚੰਨ ਕੇਡਾ ਉਤਾਂਹ ਚੜ੍ਹ ਆਇਆ ਹੈ" ਤੇ ਉਸ ਆਪਣਾ ਹਥ ਲੰਙੇ ਵਲ ਵਧਾਇਆ।

ਲੰਙੇ ਫੜ ਲਿਆ ਕੂਲਾ ਕੂਲਾ ਹਥ। ਸ਼ਸ਼ੀ ਨੂੰ ਇਕ ਕੰਬਣੀ ਮਹਿਸੂਸ ਹੋਈ, ਲੰਙਾ ਚਲ ਪਿਆ। ਉਹ ਦੋਵੇਂ ਟੁਰੇ ਜਾਂਦੇ ਸਨ — - ਹੌਲੀ ਹੌਲੀ — ਚੁਪ ਚੁਪ ਕਦੇ ਕਦੇ ਬੋਲਦੇ। ਚੁਪਾਸੀਂ ਸ਼ਹਿਰ ਦਾ ਗਾੜ੍ਹਾ ਧੂੰ ਧੁੰਦ ਵਾਂਗ ਫੈਲਿਆ ਪਿਆ ਸੀ। ਚਾਨਣੀ ਮਧਮ ਪੈ ਚੁਕੀ ਹੋਈ ਸੀ। ਝਾੜੀਆਂ ਦਰਖ਼ਤ ਤੇ ਹੋਰ ਹਰਿਕ ਸ਼ੈ ਅੱਧ ਲੁਕੀ ਜਿਹੀ ਲਭਦੀ ਸੀ। ਅਗੇ ਰਸਤਿਆਂ ਦਾ ਮੋੜ ਆ ਗਿਆ।

118