ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਚੰਗਾ — ਨਮਸਤੇ ਹੁਣ ਮੈਂ ਜਾਂਦੀ ਹਾਂ" ਸ਼ਸ਼ੀ ਨੇ ਧੁੰਦਲੀ ਚਾਨਣੀ ਵਿਚ ਲੰਙੇ ਉਤੇ ਇਕ ਨਿਗਾਹ ਸੁਟ ਕੇ ਆਖਿਆ।

"ਨਹੀਂ ਮੈਂ ਤੁਹਾਡੇ ਨਾਲ ਚਲਦਾ ਹਾਂ — ਤੁਸੀਂ ਕੱਲੇ ਹੋ ਸ਼ਸ਼ੀ..... ਏਡੀ ਰਾਤ ਵਿਚ ਤੁਹਾਡਾ ਕੱਲਿਆਂ ਜਾਣਾ ਠੀਕ ਨਹੀਂ — ਫ਼ਿਜ਼ਾ ਵਿਚ ਅਜ ਖ਼ਾਮੋਸ਼ੀ ਹੈ।"

ਸ਼ਸ਼ੀ ਕੁਝ ਚਿਰ ਚੁਪ ਰਹੀ — "ਪਰ ਤੁਹਾਨੂੰ ਖੇਚਲ ਹੋਵੇਗੀ..."

"ਨਹੀਂ—" ਲੰਙੇ ਦੇ ਅੰਦਰੋਂ ਪੁਰਾਣੀਆਂ ਯਾਦਾਂ ਜਾਗ ਉਠੀਆਂ ਜਦੋਂ ਉਹ ਨਿਕੀ ਜਿਹੀ ਸ਼ਸ਼ੀ ਨਾਲ ਜੁਟ ਬਣਾ ਕੇ ਟੁਰਿਆ ਕਰਦਾ ਸੀ। ਕਦੇ ਉਹਦੇ ਗਲ ਵਿਚ ਬਾਂਹਾਂ ਪਾ ਦਿਆ ਕਰਦਾ ਸੀ। ਏਸੇ ਰਾਹ ਉਤੇ ਉਹ ਅਨੇਕਾਂ ਵਾਰ ਘੁੰਮੇ ਸਨ — ਉਹਨੂੰ ਇੰਞ ਭਾਸਿਆ ਜੀਕਰ ਉਨ੍ਹਾਂ ਦੀਆਂ ਬਚਪਨ ਦੀਆਂ ਪੈੜਾਂ ਚਾਨਣੀ ਵਿਚ ਹੁਣ ਵੀ ਧਰਤੀ ਉਤੇ ਲਭ ਰਹੀਆਂ ਹਨ। ਅਗੇ ਇਕ ਮੁਢ ਪਿਆ ਸੀ। ਉਹ ਦੋਵੇਂ ਖਲੋ ਗਏ। ਲੰਙੇ ਨੇ ਕੁਝ ਚਿਰ ਓਧਰ ਤੱਕਿਆ, ਮੁਢ ਵਲ।

"ਇਹ ਓਹੋ ਮੁਢ ਹੈ ਸ਼ਸ਼ੀ ਜੀ - ਜਿਸ ਉਤੇ ਮੈਂ ਨਿਕਾ ਹੁੰਦਾ ਬੈਠਾ ਸਾਂ - ਤੇ ਤੁਸੀ ਮੇਰੀਆਂ ਅੱਖਾਂ ਵਿਚ ਅੱਥਰੂ ਡਿੱਠੇ ਸਨ - ਜਦੋਂ ਤੁਸੀਂ ਮੇਰੇ ਨਾਲ ਖੇਡਣੋਂ ਨਾਂਹ ਕਰ ਦਿੱਤੀ ਸੀ, ਚੇਤੋਂ ਜੇ?"

ਉਹ ਝੱਲਿਆਂ ਵਾਂਗ ਮੁੜ ਮੁੜ ਓਸੇ ਗੱਲ ਨੂੰ ਦੁਹਰਾਈ ਜਾਂਦਾ ਸੀ, ਸ਼ਸ਼ੀ ਨੇ ਅੱਖਾਂ ਨੀਵੀਂਆਂ ਪਾ ਲਈਆਂ।

"ਆਓ ਦੋ ਘੜੀਆਂ ਏਸ ਉੱਤੇ ਮੁੜ ਬਹਿ ਲਵੀਏ - ਸ਼ਸ਼ੀ! ਏਥੇ ਜਿਥੇ ਬਚਪਨ ਵਿਚ ਬੈਠੇ ਸਾਂ..........ਲੰਙੇ ਨੇ ਹਾਉਕਾ ਭਰਿਆ, ਮੁੜ ਉਹ ਦੋਵੇਂ ਓਸ ਮੁਢ ਉਤੇ ਬਹਿ ਗਏ।

ਲੰਙੇ ਦਾ ਦਿਲ ਵਚਿਤ੍ਰ ਹਰਕਤ ਧਾਰਨ ਕਰਨ ਲੱਗਾ। "ਅਜ ਕਿੰਨੇ ਵਰ੍ਹਿਆਂ ਮਗਰੋਂ ਅਸੀ ਮਿਲੇ ਹਾਂ — ਨਿਕਾ ਹੁੰਦਾ ਜਦੋਂ ਮੈਂ ਇਸ ਉੱਤੇ

ਬੈਠਾ ਸਾਂ ਤਾਂ ਸੋਚਿਆ ਸੀ — ਮੈਂ ਕੱਲਾ ਹਾਂ ਮੇਰਾ ਕੋਈ ਵੀ ਨਹੀਂ ਬਣ ਸਕੇਗਾ।"

119