ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਸ਼ੀ ਖ਼ਾਮੋਸ਼ ਬੈਠੀ ਸੀ।

"ਪਰ ਹੁਣ ਤੇ ਮੈਂ ਇਕੱਲ ਮਹਿਸੂਸ ਨਹੀਂ ਕਰਦਾ' ਲੰਙੇ ਨੇ ਵਾਰਤਾਲਾਪ ਜਾਰੀ ਰਖੀ।

"ਪਰ ਤੁਰੇ ਵੀ ਚਲੀਏ ਨਾ — ਰਾਤ ਡੂੰਘੇਰੀ ਹੁੰਦੀ ਜਾਂਦੀ ਏ" ਸ਼ਸ਼ੀ ਬੇਤਾਬ ਸੀ।

ਮੁੜ ਉਠ ਕੇ ਦੋਵੇਂ ਟੁਰ ਪਏ। ਓੜਕ ਓਸ ਨੁੱਕਰ ਉਤੇ ਜਾਂ ਪੁੱਜੇ ਜਿਥੇ ਰਸਤਿਆਂ ਦਾ ਨਖੇੜ ਸੀ। ਜਿਥੇ ਉਨ੍ਹਾਂ ਨੂੰ ਨਿਖੜਨਾ ਹੀ ਪੈਣਾ ਸੀ। ਉਥੇ ਕੁਝ ਚਿਰ ਲਈ ਉਹ ਚੁਪ ਚਾਪ ਖਲੋਤੇ ਰਹੇ।

"ਤੁਹਾਨੂੰ ਡਾਢੀ ਖੇਚਲ ਹੋਈ ਹੈ। ਮੇਰੇ ਨਾਲ ਆਉਣ ਦੀ — ਧੰਨਵਾਦ —" ਸ਼ਸ਼ੀ ਜਾਣ ਨੂੰ ਤਿਆਰ ਹੋਈ।

"ਰਤਾ ਠਹਿਰੋ — ਇਹ ਨਖੇੜਾ ਹੈ — ਨਖੇੜ ਉਤੇ ਇਕ ਗੱਲ ਕਰ ਲਈਏ।"

ਸ਼ਸ਼ੀ ਰੁਕ ਗਈ।

"ਦਸੋ? ਸ਼ਸ਼ੀ ਬੋਲੀ।

ਲੰਙਾ ਚੁਪ ਚਾਪ ਖੜਾ ਸੀ।

"ਦਸੋ ਵੀ ਕੀ ਗੱਲ ਹੈ?" ਬੇਕਰਾਰ ਸ਼ਸ਼ੀ ਨੇ ਆਪਣੇ ਵਾਲ ਪਿਛਾਂਹ ਹਟਾਏ। ਚਾਨਣੀ ਵਿਚ ਉਹਦਾ ਮੂੰਹ ਬਲੌਰ ਵਾਂਗੂੰ ਦਿਸਦਾ ਸੀ।

"ਗੱਲ — ਗੱਲ ਡਾਢੀ ਔਖੀ ਏ" ਲੰਙੇ ਦੇ ਸਾਹ ਤਿਖੇਰੇ ਵਗਣ ਲਗੇ!

"ਤਾਂ ਵੀ ਕੁਝ ਤੇ ਆਖੋ" ਸ਼ਸ਼ੀ ਹੋਰ ਹੈਰਾਨ ਹੋ ਗਈ।

"ਮੈਂ ਤੁਹਾਨੂੰ ਸੰਬੋਧਨ ਕਰ ਕੇ ਆਖਾਂਗਾ' ਲੰਡੇ ਦੇ ਅੰਦਰੋਂ ਸਾਹਾਂ ਦੀ ਸਰਸਰਾਹਟ ਨਿਕਲ ਰਹੀ ਸੀ।

"ਮੈਂ ਸੁਣਨ ਲਈ ਉਤਾਵਲੀ ਹਾਂ"

"ਪਤਾ ਨਹੀਂ ਤੁਸੀ ਸੁਣ ਕੇ ਕੀਕਰ ਮਹਿਸੂਸ ਕਰੋ - ਖਬਰੇ ਚਕ੍ਰਿਤ

ਹੀ ਹੋ ਜਾਵੋ — ਪਰ ਮੈਂ ਜ਼ਰੂਰ ਆਖ ਦਿਆਂਗਾ"

120