ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਸ਼ੀ ਕੁਝ ਸੁਕੜ ਗਈ। ਉਹ ਰੋਕ ਰੋਕ ਸਾਹ ਖਿਚਦੀ ਸੀ।

"ਮੈਂ ਜੋ ਕੁਝ ਆਖਣਾ ਚਾਹੁੰਦਾ ਹਾਂ ਉਹ ਬੇਅਰਥ ਜਾਵੇਗਾ — ਤੁਸੀਂ ਉਸ ਤੇ ਹਸ ਛਡੋਗੇ — ਖਬਰੇ ਜਰ ਵੀ ਨਾ ਸਕੋ — ਮੇਰੀਆਂ ਝਲੀਆਂ ਗਲਾਂ ਉਤੇ ਤੁਸੀਂ ਹਸ ਛਡੋਗੇ - ਸ਼ਸ਼ੀ ਜੀ" ਇਹ ਕਹਿੰਦਿਆਂ ਉਹ ਕੁਝ ਰੁਕਿਆ ਤੇ ਇਕ ਪਾਸੇ ਮੂੰਹ ਕਰ ਲਿਆ। ਉਹਦੀਆਂ ਅਖਾਂ ਵਿਚੋਂ ਤ੍ਰਿਪ ਤ੍ਰਿਪ ਅਥਰੂ ਪਏ ਡਿਗਦੇ ਸਨ।

ਚੰਨ ਧੂੰ ਵਿਚੋਂ ਤਾਂਹ ਉਠਦਾ ਉਠਦਾ ਉਚੇਰਾ ਹੋ ਆਇਆ ਸੀ। ਲੰਙਾ ਅਖਾਂ ਪੂੰਝਦਾ ਸੀ। ਸ਼ਸ਼ੀ ਦਾ ਹਿਰਦਾ ਦ੍ਰਬ ਗਿਆ। ਉਸ ਨਰਮਾਈ ਨਾਲ ਆਖਿਆ:

"ਕਢ ਦਿਓ ਦਿਲ ਦੀ ਗਲ — ਛੇਤੀ ਕਰੋ?"

"ਮੈਂ ਤੁਹਾਨੂੰ ਪਿਆਰ ਕਰਦਾ...."

ਇਹ ਅੱਖਰ ਹੌਲੀ ਦੇਣੀ ਲੰਙੇ ਦੇ ਮੂੰਹੋਂ ਨਿਕਲ ਕੇ ਫ਼ਿਜ਼ਾ ਵਿਚ ਅਲੋਪ ਹੋ ਗਏ। ਸ਼ਸ਼ੀ ਜੀਕਰ ਘਾਬਰ ਗਈ ਹੁੰਦੀ ਹੈ, ਮਾਨੋਂ ਉਸ ਤੇ ਕੋਈ ਬਿਜਲੀ ਕੜਕ ਪਈ। ਉਸ ਆਪਣਾ ਮੂੰਹ ਦੂਜੇ ਪਾਸੇ ਫੇਰ ਲਿਆ। ਉਹਨੂੰ ਆਪਣਾ ਆਪ ਸਿਲ ਵਾਂਗੂੰ ਸੁੰਨ ਹੁੰਦਾ ਜਾਪਿਆ।

"ਇਹਨਾਂ ਮੈਨੂੰ ਇਹ ਕੀ ਆਖ ਦਿੱਤਾ ਏ" ਉਹ ਕੰਬਣ ਲਗ ਪਈ, "ਇਹ ਕੀ ਆਖ ਦਿੱਤਾ ਮੈਨੂੰ ਏਸ" ਸ਼ਸ਼ੀ ਨੂੰ ਆਪਣੇ ਆਪ ਕੋਲੋਂ ਲਜਿਆ ਆਉਂਦੀ ਸੀ। ਉਹ ਧਰਤੀ ਵਿਚ ਨਿਘਰ ਜਾਣਾ ਲੋੜਦੀ ਸੀ, ਲੰਙਾ ਸੁੰਨਮਸੁੰਨ ਖਲੋਤਾ ਸ਼ਸ਼ੀ ਦੇ ਮੂੰਹੋਂ ਨਿਕਲਦੇ ਉੱਤਰ ਦੀ ਉਡੀਕ ਵਿਚ ਸੀ। ਪਰ ਉਹ ਬਿਨ ਬੋਲੇ ਟੁਰ ਪਈ।

ਲੰਙੇ ਰੋਕਣ ਦਾ ਯਤਨ ਕੀਤਾ। ਪਰ ਉਹਦੇ ਅੰਦਰੋਂ ਵਾਜ ਨਹੀਂ ਸੀ ਨਿਕਲਦੀ। ਉਹ ਨਿਢਾਲ ਜਿਹਾ ਹੁੰਦਾ ਜਾਂਦਾ ਸੀ। ਮੂੰਹ ਵਿਚ ਉਹਦੀ ਜੀਭ ਪਥਰਾ ਗਈ। ਸਾਰੇ ਤਰਾਣ ਨਾਲ ਉਸ ਉੱਚੀ ਦੇਣੀ ਵਾਜ ਦਿੱਤੀ, "ਸ਼ਸ਼ੀ...."

ਪਰ ਸ਼ਸ਼ੀ ਦੂਰ ਜਾ ਚੁਕੀ ਸੀ।


121