ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਪਿੱਪਲ ਦਾ ਛੇਕਾਂ ਵਾਲਾ ਪਰਛਾਵਾਂ ਢਲਿਆ ਤੇ ਮਦਰਸੇ ਦੇ ਬੂਹੇ ਤੋਂ ਧੁਪ ਚਮਕੀ ਤਾਂ ਮੁਨਸ਼ੀ ਨੇ ਆਪਣੇ ਮੋਨੇ ਸਿਰ ਉਤੇ ਹਥ ਫੇਰਿਆ, ਬੋਦੀ ਨੂੰ ਇਕ ਦੋ ਵਾਰ ਉਂਗਲਾਂ ਵਿਚ ਸੂਤਿਆ ਤੇ ਮੁੰਡਿਆਂ ਵਲ ਤੱਕਿਆ। ਉਹਦਾ ਮੂੰਹ ਅਸਾਧਾਰਨ ਤੌਰ ਤੇ ਲਾਲ ਸੀ, ਤੇ ਉਹ ਬੋਲਿਆ―

"ਤੁਸੀਂ ਜਾਣਦੇ ਹੈਂ........." ਇੰਨਾ ਆਖ ਕੇ ਉਹ ਚੁਪ ਹੋ ਗਿਆ। ਮੁੰਡੇ ਖਾਮੋਸ਼ ਸਨ। ਸਾਰਿਆਂ ਦੀਆਂ ਨਜ਼ਰਾਂ ਬੁੱਢੋ ਮੁਨਸ਼ੀ ਦੇ ਚਿਹਰੇ ਤੇ ਲਗੀਆਂ ਹੋਈਆਂ ਸਨ। ਉਹਨਾਂ ਦਾ ਖ਼ਿਆਲ ਸੀ ਕਿ ਮੁਨਸ਼ੀ ਅਜ ਕੋਈ ਡਾਢਾ ਔਖਾ ਸੁਅਲ ਪਾਵੇਗਾ, ਜਿਸਦਾ ਉੱਤਰ ਉਹ ਖਬਰੇ ਦੇ ਹੀ ਨਾ ਸਕਣ।

"......ਤੁਸੀਂ ਜਾਣਦੇ ਹੋ ਅਜ ਜਵਾਹਰ ਲਾਲ ਜੀ ਆਉਂਦੇ ਪਏ ਨੇ" ਮੁੰਡੇ ਬਿਟ ਬਿਟ ਪਏ ਤਕਦੇ ਸਨ। ਕਿਸੇ ਨੂੰ ਵੀ ਸਮਝ ਨਾ ਆਈ ਕਿ ਮੁਨਸ਼ੀ ਕੀ ਪਿਆ ਆਖਦਾ ਸੀ। ਉਹਨਾਂ ਇਕ ਦੂਜੇ ਵਲ ਤਕਿਆ ਤੇ ਫੇਰ ਮੁਨਸ਼ੀ ਵਲ ਸਾਰੇ ਝਾਕਣ ਲਗ ਪਏ।

"ਦਸੋ! ਜਾਣਦੇ ਹੋ ਜਵਾਹਰ ਲਾਲ ਕੌਣ ਹੈ?" ਮੁਨਸ਼ੀ ਇਉਂ ਗਲਾਂ ਕਰਦਾ ਸੀ ਜੇਕਰ ਨੀਂਦਰ ਵਿਚ ਬੋਲਦਾ ਹੁੰਦਾ ਹੈ।

ਪਰ ਫੇਰ ਵੀ ਕੋਈ ਨਾ ਬੋਲਿਆ।

"ਜਾਣਦੇ ਹੋ - ਕੋਈ ਦੱਸੇ — ਹੱਥ ਖੜੇ ਕਰੋ।"

"ਜੀ......ਨਹੀਂ" ਕਿਸੇ ਵਿਚੋਂ ਉੱਤਰ ਦਿੱਤਾ।

"ਕੋਈ ਵੀ ਨਹੀਂ — ਕੋਈ ਵੀ ਨਹੀਂ?"

"ਜੀ ਨਹੀਂ ........ ਜੀ ਨਹੀਂ" ਸਾਰੇ ਇਕੋ ਵਾਰ ਬੋਲ ਪਏ।

"ਫੇਰ ਤੁਸੀਂ ਜਾਣਦੇ ਕੀ ਹੋ - ਦੱਸੋ ਕੀ ਜਾਣਦੇ ਹੋ? ਮੁਨਸ਼ੀ ਦੇ ਬੋਲ ਡੂੰਘਾ ਗਿਲਾ ਬਣ ਕੇ ਨਿਕਲ ਰਹੇ ਸਨ। ਇਕ ਮਿੰਟ ਲਈ ਉਹਦੀਆਂ ਅੱਖਾਂ ਵਿਚ ਨਿਰਾਸ਼ਾ ਭਰ ਗਈ।

ਰਾਤ ਵਰਗਾ ਸਨਾਟਾ ਮਦਰਸੇ ਵਿਚ ਛਾਇਆ ਹੋਇਆ ਸੀ। ਮੁਨਸ਼ੀ

3