ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਗਾਹ ਮਾਰੋ ਇਕ ਪਤਲਾ, ਲੰਮਾ ਪੱਕੇ ਰੰਗ ਦਾ ਯੁਵਕ ਖਲੋਤਾ ਦਿਖਾਈ ਦੇਵੇਗਾ। ਗਲ ਕਾਠੇ ਦਾ ਘਸਿਆ ਤੇ ਭਿਜਿਆ ਅਧੀਆਂ ਬਾਹਵਾਂ ਦਾ ਝੱਗਾ, ਲਕ ਗੋਡਿਆਂ ਤੀਕਰ ਅਧ-ਭਿੱਜੀ ਖੱਦਰ ਦੀ ਤਹਿਮਤ, ਸਿਰ ਤੇ ਵੱਟਾਂ ਵਾਲੀ ਹੰਢੀ ਹੋਈ ਪਗੜੀ, ਪੈਰ ਕਦੇ ਨੰਗੇ ਤੇ ਕਦੇ ਕੋਈ ਛਿੱਤਰ — ਮਿਹਰਦੀਨ।

ਡੂੰਘੇ ਤੜਕੇ ਦਾ ਤਾਰਾ ਜਦੋਂ ਚੜ੍ਹਦਾ ਹੈ। ਹਾਲੀ ਹਲ ਲੈ ਕੇ ਘਰੋਂ ਨਿਕਲ ਟੁਰਦਾ ਹੈ, ਮੰਦਰ ਤੋਂ ਘੰਟੇ ਦੀ ਟਣਕਾਰ ਅਜੇ ਉਠੀ ਨਹੀਂ ਹੁੰਦੀ, ਤੇ ਨਾ ਹੀ ਮੁੱਲਾਂ ਅਜ਼ਾਂ ਦਿੱਤੀ ਹੁੰਦੀ ਹੈ - ਓਦੋਂ ਮਿਹਰ ਦੀਨ ਮੋਢੇ ਉੱਤੇ ਮਸ਼ਕ ਲਮਕਾ ਕੇ ਨਲਕੇ ਤੋਂ ਆ ਅਪੜਦਾ ਹੈ।

ਜੇਕਰ ਖੂਹ ਦੀਆਂ ਟਿੰਡਾਂ ਭਰ ਭਰ ਖ਼ਾਲੀ ਹੁੰਦੀਆਂ ਪੈਲੀਆਂ ਨੂੰ ਸਿੰਜਦੀਆਂ ਹਨ ਓਕਰ ਹੀ ਮਿਹਰਦੀਨ ਨੇ ਜ਼ਿੰਦਗੀ ਵਿਚ ਅਨੇਕਾਂ ਮਸ਼ਕਾਂ ਭਰੀਆਂ ਤੇ ਵੰਡ ਘੱਤੀਆਂ। ਉਹਦੀ ਮਸ਼ਕ ਪਤਾ ਨਹੀਂ ਕਦੋਂ ਤੋਂ ਆਪਾ ਵਾਰਦੀ ਆਉਂਦੀ ਹੈ।

ਉਹ ਨਲਕੇ ਦੀ ਹੱਥੀ ਨੂੰ ਦਬਾਂਦਾ ਜਾਂਦਾ ਹੈ, ਮਸ਼ਕ ਤੇ ਨਲਕੇ ਦੇ ਬੁਲ੍ਹ ਜੁੜੇ ਹੁੰਦੇ ਹਨ। ਇਕ ਧਾਰ ਨਲਕੇ ਦੇ ਹਿਰਦਿਓਂ ਉਮਲ੍ਹ ਕੇ ਮਸ਼ਕ ਦੇ ਅੰਦਰ ਨਿਘਰਦੀ ਚਲੀ ਜਾਂਦੀ ਹੈ। ਮਿਹਰਦੀਨ ਦੀ ਥਾਂਹ ਭਾਵੇਂ ਤਾਂਹ ਠਾਂਹ ਉਠਦੀ ਹੈ, ਪਰ ਨਿਗਾਹਾਂ ਨਲਕੇ ਤੇ ਮਸ਼ਕ ਦੇ ਮੇਲ ਉਤੇ ਖਲੋਤੀਆਂ ਰਹਿੰਦੀਆਂ ਹਨ।

ਮੰਦੜ ਦੀ ਗਲ ਹੈ ਜਦੋਂ ਇਹਦੇ ਘਰਦਿਆਂ ਮਸ਼ਕ ਇਹਦੀ ਵੱਖੀ ਉੱਤੇ ਰਖ ਦਿੱਤੀ ਸੀ। ਇਹਦੀ ਜ਼ਿੰਦਗੀ ਨੇ ਹੋਰ ਤੇ ਪਤਾ ਨਹੀਂ ਕੀ ਕੁਝ ਵੇਖਿਆ ਹੈ। ਪਰ ਇਕ ਚੀਜ਼ ਇਹਦੇ ਤਸੱਵਰਾਂ ਵਿਚ ਲਹਿ ਗਈ ਜਾਪਦੀ ਹੈ — ਅਡੋਲ ਖਲੋੜੇ ਨਲਕੇ ਦਾ ਮਸ਼ਕ ਦੇ ਨਰਮ ਮੂੰਹ ਨਾਲ ਛੁਹਿਆ ਹੋਇਆ ਮੂੰਹ

ਮਿਹਰਦੀਨ ਹੱਥੀ ਨੂੰ ਨਪਦਾ ਨਪਦਾ ਕੁਝ ਮੁਸਕ੍ਰਾੰਦਾ ਜਿਹਾ ਹੁੰਦਾ ਹੈ,

ਤੇ ਹੁੰਦਾ ਬਿਲਕੁਲ ਮਗਨ ਹੈ। ਨਲਕੇ ਦੀ ਚੀਕੂੰ ਚੀਕੂੰ ਉਹਦੇ ਮਨ ਨੂੰ

8