ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਹਰਦੀਨ – ਪਾਣੀ !

ਮਨੁੱਖ-ਨਿਗਾਹਾਂ ਸਦਾ ਹੀ ਵੱਡੀਆਂ ਚੀਜ਼ਾਂ ਉੱਤੇ ਟਿਕਣ ਦੀਆਂ ਆਦੀ ਹਨ । ਵੱਡਾ ਮਨੁੱਖ, ਵੱਡਾ ਗਵੱਈਆ, ਵੱਡਾ ਲੀਡਰ ਜਾਂ ਵੱਡਾ ਬ੍ਰਿਛ, ਵੱਡੀ ਬਿਲਡਿੰਗ ਤੇ ਹੋਰਨਾਂ ਵੱਡੀਆਂ ਚੀਜ਼ਾਂ ਉੱਤੇ ।

ਇਸ ਦਾ ਸੁਭਾਓ ਕੁਝ ਇਹੋ ਜਿਹਾ ਬਣਿਆ ਹੋਇਆ ਹੈ ਕਿ ਨਿਕੀਆਂ ਚੀਜ਼ਾਂ ਤੱਕਣ ਦੀ ਇਹਦੇ ਵਿਚ ਰੁਚੀ ਹੀ ਨਹੀਂ ਜਾਪਦੀ। ਏਸ ਬਹੁਤ ਘੱਟ ਹੀ ਇਹ ਸੋਚਿਆ ਹੋਵੇਗਾ ਕਿ ਇਕ ਘਾ ਦਾ ਤਿਣ ਉਹਦੀ ਦੁਨਿਆਂ ਨੂੰ ਕਿਹੋ ਜਿਹੀ ਬਣਾਂਦਾ ਰਹਿੰਦਾ ਹੈ, ਜਦ ਕਿ ਉਹ ਵੱਡੇ ਬ੍ਰਿਛਾਂ ਦੀਆਂ ਉੱਚੀਆਂ ਟੀਸੀਆਂ ਉੱਤੇ ਹੀ ਤਕਦਾ ਰਹਿੰਦਾ ਹੈ। ਟੈਗੋਰ ਨੇ ਆਖਿਆ ਹੈ - ਚੌੜੀ ਧਰਤੀ, ਘਾਹ – ਤਿਣਕਿਆਂ ਨਾਲ ਆਪਣੀ ਮਹਾਨਤਾ ਸੁਖਦਾਈ ਬਣਾਂਦੀ ਹੈ –।

ਮੁਨ੍ਹੇਰੇ ਹੀ ਪ੍ਰੀਤ ਨਗਰ ਦੀ ਖ਼ਾਮੋਸ਼ ਫ਼ਿਜ਼ਾ ਵਿਚੋਂ ਲੰਘਦੀ ਕਿਸੇ ਹੱਥ-ਨਲਕੇ ਦੀ ਚੀਕੂੰ ਚੀਕੂੰ ਕੰਨਾਂ ਨੂੰ ਠੁਕਰਾਂਦੀ ਹੈ। ਬਹਾਰ, ਬਰਸਾਤ,

ਹੁਨਾਲੇ ਤੇ ਲਹੂ ਜਮਾਂਦੇ ਸਿਆਲੇ ਵਿਚ ਬਿਸਰਿਓਂ ਨਿਕਲ ਕੇ ਨਲਕੇ ਤੇ

7