ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ ਸਨ।

"......ਬਸ ਓਦੋਂ ੨੬ ਜਨਵਰੀ ਨੂੰ ਆਜ਼ਾਦੀ ਦਾ ਝੰਡਾ ਲਹਿਰਾਇਆ ਗਿਆ ਸੀ, ਓਸ ਦਾ ਅਕਸ ਅੱਜ ਤੀਕਰ ਰਾਵੀ ਦੇ ਪਾਣੀਆਂ ਉੱਤੇ ਥਰਕਦਾ ਹੈ— ਜਵਾਹਰ ਲਾਲ ਨੇ ਹੀ ਇਹ ਲਹਿਰਾਇਆ ਸੀ......ਉਨ੍ਹਾਂ ਨੂੰ ਆਖਿਆ ਸੀ, ਮੁਕੰਮਲ ਤੌਰ ਪਰ ਸਾਡਾ ਘਰ ਸਾਡੇ ਹਵਾਲੇ ਕਰ ਦਿਓ।" ਬੋਲਦਾ ਬੋਲਦਾ ਮੁਨਸ਼ੀ ਹੁਣ ਕੰਬਣ ਲਗ ਪਿਆ। ਉਹਦੀ ਅਵਾਜ਼ ਲੜਖੜਾਉਂਦੀ ਸੀ। ਪਸੀਨੇ ਦੇ ਤੁਪਕੇ ਉਹਦੇ ਮੂੰਹ ਉੱਤੇ ਚਮਕ ਰਹੇ ਸਨ। ਜ਼ਨਾਨੀਆਂ ਮੂੰਹ ਵਿਚ ਉਂਗਲਾਂ ਪਾਈ, ਉਹਨੂੰ ਤਕ ਰਹੀਆਂ ਸਨ।"

"...ਆਪਣੇ ਘਰ ਦਾ ਪ੍ਰਬੰਧ ਅਸੀਂ ਆਪੇ ਕਰਾਂਗੇ—ਤੁਸੀ ਜਾਓ...... ਨਿਕਲ ਜਾਓ ਸਾਡੇ ਘਰੋਂ...........ਨਿਕਲ ਜਾਓ।"

ਏਨੇ ਨੂੰ ਮੋਟਰ ਦੀ ਧੂੜ ਦਿਖਾਈ ਦਿੱਤੀ, ਜਵਾਹਰ ਲਾਲ ਆ ਗਿਆ। ਮੋਟਰ ਨੇੜੇ ਆ ਪਹੁੰਚੀ............ਭੀੜ ਓਧਰ ਦੌੜ ਪਈ।

ਮੁਨਸ਼ੀ ਨੇ ਝੱਗੇ ਦੇ ਪੱਲੇ ਨਾਲ ਮੂੰਹ ਦਾ ਮੁੜਕਾ ਪੂੰਝਿਆ ਤੇ ਉਹ ਕੁਝ ਚਿਰ ਲਈ ਥੜੇ ਤੇ ਲੰਮਿਆਂ ਪੈ ਗਿਆ।

"ਦੂਜੇ ਦਿਨ ਫੇਰ ਪੁਰਾਣੀ ਹਿੱਜਿਆਂ ਤੇ ਪਹਾੜਿਆਂ ਦੀ ਰਟ ਵਿਚ ਰੁੱਝਾ

ਹੋਇਆ ਮੁਨਸ਼ੀ ਮੁੰਡਿਆਂ ਨੂੰ ਪੜ੍ਹਾ ਰਿਹਾ ਸੀ।

6