ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫੋੜਾ

ਸਾਵੀਆਂ ਤੋਂ ਖੱਟੀਆਂ ਮੁੜ ਘਸਮੈਲੇ ਰੰਗ ਵਿਚ ਵਟ ਕੇ ਕਣਕਾਂ ਪੱਕ ਗਈਆਂ, ਅਨਾਜ ਨਾਲ ਭਰੇ ਹੋਏ ਸਿਟਿਆਂ ਨੂੰ ਤਕ ਤਕ ਨਜ਼ਰਾਂ ਲਲ- ਚਾਉਣ ਲਗੀਆਂ।

ਵਾਢੀਆਂ ਸ਼ੁਰੂ ਹੋ ਗਈਆਂ । ਲਾਵੇ ਮੁਨ੍ਹੇਰੇ ਉਠ, ਰਾਤ ਦੀ ਬਹੀ ਰੋਟੀ ਪਾਣੀ ਨਾਲ ਨਿਘਾਰ ਕੇ, ਆਉਣ ਵਾਲੇ ਵਰੇ ਲਈ ਰੋਟੀਆਂ ਦੀ ਧੁਨ ਵਿਚ ਪੋਲੀਆਂ ਨੂੰ ਉਠ ਤੁਰੇ । ਇਕ ਕਿਆਰੇ ਦੀ ਵਾਢੀ ਪਿਛੇ ਇਕ ਭਰੋਟੀ ਉਨ੍ਹਾਂ ਨੂੰ ਲਭਦੀ ਸੀ। ਸਵੇਰ ਤੋਂ ਲੈ ਕੇ ਆਥਣ ਤੀਕਰ ਪੱਬਾਂ ਪਰਨੇ ਸਰਕ ਸਰਕ ਕੇ ਦਾਤ੍ਰੀ ਵਾਹੁੰਦਿਆਂ ਰਹਿਣਾ। ਧੁੱਪਾਂ ਲੂਆਂ ਪਿੰਡੇ ਉਤੋਂ ਦੀ ਲੰਘ ਜਾਂਦੀਆਂ ਹਨ, ਤਾਂ ਕਿਧਰੇ ਆਥਣ ਨੂੰ ਜਾ ਕੇ ਇਕ ਭਾਰ ਦਾ ਹੱਕਦਾਰ ਲਾਵਾ ਸਮਝਿਆ ਜਾਂਦਾ ਹੈ ।

ਠੀਕ ਹੋਵੇਗਾ ਕਿ ਦੌਲਤ ਦੌਲਤ ਨੂੰ ਖਿਚਦੀ ਹੈ। ਪਰ ਕਰੜੀਆਂ ਜ਼ਿੰਦਗੀ ਦੀਆਂ ਘਾਲਣਾ ਟੁੱਟ ਟੁੱਟ ਅਜ ਤੀਕਰ ਖ਼ਰਚ ਹੁੰਦੀਆਂ ਚਲੀਆਂ

ਆਈਆਂ ਹਨ, ਕਦੇ ਆਪਣੀ ਵਲ ਆਪਣੀ ਪੂਰੀ ਕੀਮਤ ਨਹੀਂ ਖਿਚ

13