ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕੀਆਂ । ਸਰਮਾਏਦਾਰੀ ਦੇ ਵਿਰੁਧ ਮਜ਼ਦੂਰੀ ਦੀ ਅਵਾਜ਼ ਏਸੇ ਦਾ ਪਰਿਨਾਮ ਹੈ। ਇਨ੍ਹਾਂ ਲਾਵਿਆਂ ਦੇ ਅੰਦਰ ਵੀ ਖ਼ਬਰੇ ਇਹ ਬਗ਼ਾਵਤ ਲੁਕੀ ਪਈ ਹੋਵੇ ?

ਹੁੱਕਾ ਪੀ ਕੇ ਰਾਜੂ ਚਮਿਆਰ ਨੇ ਆਪਣੇ ਬੂਹੇ ਅਗਲੇ ਥੜੇ ਉਤੇ ਬੈਠਿਆਂ ਵਢਾਂ ਤੋਂ ਮੁੜੇ ਆਉਂਦੇ ਡੰਗਰਾਂ ਦੇ ਵੱਗ ਤੱਕੇ । ਵਾਗੀਆਂ ਦੀਆਂ ਹੇਕਾਂ ਉਹਦੇ ਕੰਨਾਂ ਨੂੰ ਛੂਹ ਰਹੀਆਂ ਸਨ। ਤੇ ਓਦੂੰ ਪਰੇਰੇ ਉਹਨੂੰ ਡੰਗਰਾਂ ਦੇ ਖੁਰਾਂ ਨਾਲ ਉਡਦੇ ਘਟੇ ਵਿਚ ਭਾਰ ਚੁਕੀ, ਆਉਂਦੇ ਲਾਵੇ ਦਿਸੇ । ਓਸ ਹੌਂਕੇ ਦੇ ਦੋ ਤਿੰਨ ਕਾਹਲੇ ਬੂਟੇ ਖਿਚੇ । ਹੁੱਕੇ ਦੀ ਗੁੜ ਗੁੜ ਉਹਦੇ ਮਨ ਵਿਚ ਬੇ-ਰੁੱਤੇ ਬੰਦਲਾਂ ਵਾਂਗ ਕੜਕ ਰਹੀ ਸੀ।

ਰਾਜੂ ਦੀ ਚਮਿਆਰੀ ਪੂਰੋ ਦਾ ਖ਼ਿਆਲ ਸੀ ਕਿ ਵਾਢੀਆਂ ਤੋਂ ਪਹਿਲਾਂ ਪਹਿਲਾਂ ਰਾਜੂ ਦੀ ਟੰਗ ਉਤਲਾ ਫੋੜਾ ਵੱਲ ਹੋ ਜਾਵੇਗਾ। ਪਚਾਰ ਦੀਆਂ ਬਿਆਈਆਂ ਵਿਚ ਜਦੋਂ ਰਾਜੂ ਜ਼ਿੰਮੀਦਾਰ ਨਾਲ ਕਾਮਾ ਰਲਿਆ ਸੀ, ਓਸ ਭੋਂ ਵਾਹੀ, ਸੁਹਾਗੀ ਤੇ ਚੰਗੀ ਤਰ੍ਹਾਂ ਪਾਣੀ ਲਾਏ, ਮੁੜ ਕਣਕ ਬਿਆਈ ਸੀ। ਓਦੋਂ ਇਹ ਫੋੜਾ ਕੀਕਰ ਫੂਲ ਕੇ ਉਹਦੀ ਟੰਗ ਉਤੇ ਨਿਕਲਿਆ ਸੀ ਤੇ ਹੋਰ ਸਭ ਕੁਝ ਉਹਦੀ ਯਾਦ ਵਿਚ ਫੁਟਦੇ ਅੰਕੁਰ ਵਾਂਗ ਉਗਮ ਪਿਆ ।

ਕੀਕਰ ਤੋਂ ਨੂੰ ਸੁਹਾਗਦਿਆਂ ਉਹਦਾ ਇਹ ਖ਼ਬਤ ਹੁੰਦਾ ਸੀ ਕਿ ਜ਼ਮੀਨ ਮਲਾਈ ਵਰਗੀ ਹੋ ਜਾਵੇ, ਜਿਹੋ ਜਿਹੀ ਮਿੱਠੀ ਉਹਦੀ ਪਤਨੀ ਪੂਰੋ ਹੈ ਪ੍ਰੇਮ ਦੇ ਸੁਹਾਗਿਆਂ ਨਾਲ ਕਮਾਈ ਹੋਈ ਤੇ ਮਿੱਠੇ ਬੋਲਾਂ ਦੀ ਫ਼ਸਲ ਨਾਲ ਟਹਿ ਟਹਿ ਕਰਦੀ।

ਸੁਹਾਗਾ ਦੇਣ ਮਗਰੋਂ ਜੇ ਕੋਈ ਢੀਮਾਂ ਪੱਧਰੇ ਖੇਤ ਵਿਚੋਂ ਸਿਰ ਚੁਕੀ ਉਹਨੂੰ ਦਿਖਾਈ ਦੇ ਦੀਆਂ ਤਾਂ ਕਹੀ ਦੇ ਪੀਨਾਂ ਨਾਲ ਉਹ ਤੇ ਉਹਦੀ ਵਹੁਟੀ ਰਲ ਕੇ ਉਨ੍ਹਾਂ ਨੂੰ ਤੋੜ ਦੇਂਦੇ । ਮੁੜ ਸੁਹਾਗੇ ਦੀ ਇਕ ਫਾਂਟ ਹੋਰ ਫੇਰ ਕੇ ਰਾਜੂ ਸਾਰੀ ਭੋਂ ਨੂੰ ਮਹੀਨ ਬਣਾ ਕੇ ਚਮਿਆਰੀ ਨੂੰ ਆਖਦਾ-

ਤੇਰੇ ਵਰਗੀ ਬਣ ਗਈ ਏ, ਇਹ ਸਾਰੀ ਪੈਲੀ ਪੂਰੋ ਜੇਕਰ ਤੂੰ

14