ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਾਤੀਆਂ ਚੁੰਘਾ ਚੁੰਘਾ ਕੇ ਧੀਆਂ ਵਡੀਆਂ ਕੀਤੀਆਂ ਹਨ ਓਕਰ ਹੀ ਏਹ ਧਰਤੀ ਫ਼ਸਲਾਂ ਨੂੰ ਪਾਲੇਗੀ-" ਤੇ ਉਹ ਦੋਵੇਂ ਇਕ ਦੂਜੇ ਵਲ ਤਕ ਕੇ ਹਸ ਪੈਂਦੇ।

ਵਾਹੀ ਕਰਦਿਆਂ ਕੀਕਰ ਉਹ ਘਾਹ ਨਾਲ ਘੋਲ ਕਰਦਾ ਰਹਿੰਦਾ ਸੀ। ਪੈਲੀਆਂ ਦੀ ਹਿਕ ਉਤੇ ਡੂੰਘੇ ਲਕੀਰੇ ਹੋਏ ਇਕ ਇਕ ਸਿਆੜ ਵਿਚੋਂ ਉਹਦੀ ਪੂਰੋ ਉਹਦੇ ਨਾਲ ਘੰਟਿਆਂ ਬੱਧੀ ਘਾਹ ਚੁਗ ਚੁਗ ਢੇਰ ਲਾ ਦੇਂਦੀ ਹੁੰਦੀ ਸੀ।

ਐਸ਼ ਆਰਾਮ ਤੇ ਸੁਖੀ ਜੀਵਨ ਭਾਵੇਂ ਉਨਾਂ ਕਦੇ ਮਾਣਿਆ ਤੇ ਹੈ ਨਹੀਂ ਸੀ, ਪਰ ਉਹ ਇਸ ਤਰ੍ਹਾਂ ਦੇ ਜੀਵਨ ਨੂੰ ਤਕ ਕੇ ਪੂਰੋ ਨੂੰ ਆਖਿਆ ਕਰਦਾ ਸੀ-

“ਵਿਹਲਾ-ਪਨ, ਸੁਖਿਆਰਾ-ਪਨ ਮੈਨੂੰ ਇਉਂ ਜਾਪਦਾ ਹੈ, ਜੀਕਰ ਇਹ ਮਾਰੂ ਘਾਹ ਕਿਸੇ ਫ਼ਸਲ ਨੂੰ ਮਾਰ ਰਿਹਾ ਹੁੰਦਾ ਹੈ ਪੂਰੋ-" ਤਦੇ ਪਤਨੀ ਉਹਦੀ ਹਰਿਕ ਮੁਸ਼ੱਕਤ ਵਿਚ ਉਹਦਾ ਹੱਥ ਵਟਾਉਂਦੀ ਸੀ, ਤੇ ਪੈਲੀਆਂ ਵਿਚੋਂ ਘਾਹ ਕਢਾਉਂਦੀ ਹੁੰਦੀ ਸੀ।

ਉਸ ਦੀ ਪਤਨੀ ਨੇ ਇਹ ਕਿਤੋਂ ਸੁਣਿਆ ਹੋਇਆ ਸੀ ਕਿ ਜੇ ਇਕ ਦਾਣਾ ਕਿਸੇ ਦੇ ਮੂੰਹ ਪਾਈਏ ਤਾਂ ਅੱਗੇ ਉਹਨੂੰ ਸੈਆਂ ਦਾਣੇ ਮਿਲਦੇ ਹਨ। ਏਸੇ ਲਈ ਜਦੋਂ ਪੂਰੋ ਰਾਜੂ ਦੇ ਹਲ ਮਗਰ ਸੁਨਹਿਰੇ ਦਾਣੇ ਸਿਆੜਾਂ ਦੇ ਮੂੰਹ ਵਿਚ ਕੇਰਦੀ ਤਾਂ ਉਹਦਾ ਮੂੰਹ ਆਸ ਨਾਲ ਭਖ਼ ਪੈਂਦਾ ਕਿ ਕਿਸੇ ਦਿਨ ਇਹੋ ਦਾਣੇ ਬਹੁਤੇ ਬਣ ਜਾਣਗੇ ਤੇ ਉਹਦੇ ਹਿੱਸੇ ਇੰਨੇ ਆਉਣਗੇ ਕਿ ਉਹਦਾ ਕੁਠਲਾ ਭਰ ਜਾਏਗਾ।

ਕੀਕਰ ਕੱਤੇ ਦੀ ਬਿਆਈ ਵਿਚ ਹੀ ਰਾਜੂ ਦੀ ਪਿੰਨੀ ਵਿਚ ਚੀਸਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਪਹਿਲਾਂ ਪਹਿਲਾਂ ਉਸ ਗੱਲ ਨਾ ਗੌਲੀ ਪਰ ਪਿੰਨੀ ਸੁਜਦੀ ਗਈ ਤੇ ਇਕ ਡਲੇ ਜੇਡਾ ਗੁੱਮਾ ਜਿਹਾ ਮਾਸ ਵਿਚੋਂ ਤਾਂਹ ਨੂੰ ਉਭਰਦਾ ਆਇਆ। ਪੂਰੋ ਨੇ ਬੜੇ ਉਪਾ ਕੀਤੇ – ਹਲਦੀ ਦਾ ਲੇਪ ਕੀਤਾ, ਪੁਲਸਟਾਂ ਬੰਨ੍ਹੀਆਂ, ਇੱਟੇ ਦਾ ਸੇਕ ਦੇਂਦੀ ਰਹੀ, ਪਰ ਜਦੋਂ

ਆਰਾਮ ਨਾ ਆਇਆ ਤਾਂ ਪਿੰਡ ਦੇ ਜਰਾਹ ਕੋਲੋਂ ਚੀਰਾ ਦਿਵਾ ਦਿਤਾ।

15