ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੀਰਾ ਕੰਵਲਾ ਦੇ ਹੋ ਗਿਆ, ਥੋੜਾ ਸਗੋਂ ਵਿਗੜ ਗਿਆ, ਜ਼ਿੰਮੀਦਾਰ ਤੋਂ ਨੌਕਰੀ ਛੁਟ ਗਈ ।

ਪੂਰੋਂ ਬੜੇ ਉਪਰਾਲੇ ਕਰਦੀ ਸੀ ਕਿ ਹਾੜ੍ਹੀਆਂ ਤੀਕਰ ਇਹ ਫੋੜਾ ਕਿਵੇਂ ਜ਼ਰੂਰ ਹਟ ਜਾਵੇ, ਤਾਂ ਜੋ ਸਤਾਂ ਮਹੀਨਿਆਂ ਤੋਂ ਬੇ-ਰੁਜ਼ਗਾਰੇ ਘਰ ਵਿਚ ਚਾਰ ਦਾਣੇ ਆ ਜਾਣ, ਰਾਜੂ ਲਾਵੀਆਂ ਕਰੇ। ਪੰਦਰਾਂ ਕੁ ਦਿਨ ਵਾਢੀਆਂ ਆ ਰਹਿੰਦੀਆਂ ਹਨ । ਨਿਤ ਦੀ ਇਕ ਇਕ ਭਰੀ ਨਾਲ ਪੰਦਰਾਂ ਸੋਲਾਂ ਭਰੀਆਂ ਹੋ ਜਾਣਗੀਆਂ।

ਉਸ ਕਈ ਟੂਣੇ ਟਾਮਣ ਕਰਾਏ, ਮੰੜਿਆ ਹੋਇਆ ਕਾਲਾ ਧਾਗਾ ਟੈਗ ਨੂੰ ਬੰਨਿਆਂ, ਸਿਆਣਿਆਂ ਤੋਂ ਝਾੜ ਕਰਵਾਏ, ਰਾਤੀਂ ਛਪੜਾਂ ਦੇ ਕੰਢ ਦੀਵੇ ਬਾਲੇ, ਸੁਆਹ ਦੇ ਲਡੂ ਚੁਰਾਹਿਆਂ ਤੇ ਰੱਖੇ, ਪਰ ਫੋੜੇ ਦੀ ਹਾਲਤ ਨਾ ਸੁਧਰੀ। ਉਤੋਂ ਉਤੋਂ ਮਿਲ ਕੇ ਅੰਦਰ ਮੁਆਦ ਕੱਠਾ ਹੁੰਦਾ ਰਹਿੰਦਾ ਤੇ ਫੇਰ ਉਹ ਫਿੱਸ ਜਾਂਦਾ।

ਪਰ ਜਿਉਂ ਜਿਉਂ ਉਹ ਫੋੜੇ ਦੇ ਅਰਾਮ ਲਈ ਕਾਹਲੀ ਪੈਂਦੀ ਤਿਉਂ ਤਿਉਂ ਛੋੜੇ ਦਾ ਆਰਾਮ ਪਿੱਛੇ ਪੈਂਦਾ ਜਾਂਦਾ, ਜੇਕਰ ਮ੍ਰਿਗ ਤ੍ਰਿਸ਼ਨਾ ਦਾ ਜਲ ਦੂਰ ਦੂਰ ਹਟਦਾ ਜਾਂਦਾ ਹੁੰਦਾ ਹੈ। ਓੜਕ ਵਾਢੀਆਂ ਸ਼ੁਰੂ ਹੋ ਗਈਆਂ।

“ਫੇਰ ਐਤਕਾਂ ਦਾ ਵਟਾ ਕੀਕਰ ਲੰਘੇਗਾ? ਪੂਰੋ ਨੇ ਨਿਮ ਦੇ ਪਾਣੀ ਦੀ ਟਕੋਰ ਫੋੜੇ ਉਤੇ ਕਰਦਿਆਂ ਪੁੱਛਿਆ ਸੀ।

ਰਾਜੂ ਚੀਸਾਂ ਪੈਂਦੀ ਲਤ ਨੂੰ ਨਪੀ ਬੈਠਾ ਸੀ। ਆਂਹਦਾ, “ਮੈਂ ਕੀ ਦੱਸਾਂ

“ਜੇ ਜ਼ਿੰਮੀਦਾਰ ਕੋਲੋਂ ਮੰਗ.........

ਨਹੀਂ – ਹੱਥ ਅੱਡ ਕੇ ਮੰਗਣ ਤੇ ਮੇਰਾ ਜੀ ਨਹੀਂ ਕਰਦਾ....... ਚੀਸਾਂ ਵਾਲੀ ਵਾਜ ਵਿਚ ਰਾਜੂ ਵਿਚੋਂ ਬੋਲ ਪਿਆ ।

"ਫੇਰ?" 2)

ਰਾਜੂ ਵਲ ਪੂਰੋ ਟਕੋਰੇਂ ਹਥ ਰੋਕ ਕੇ ਉਤਾਵਲੀਆਂ ਅੱਖਾਂ ਨਾਲ ਝਾਕ ਰਹੀ ਸੀ । - ੧੬ -

Digitized by Panjab Digital Library | www.panjabdigilib.org

16