ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਰ ਇਕ ਪਹਾੜੀ ਪਿੰਡ ਵਿਚ ਆਇਆ ਜਾਇਆ ਕਰਦਾ ਸੀ ਤੇ ਕਈ ਵਾਰੀ ਆਖਦਾ ਹੁੰਦਾ ਸੀ, "ਗੰਗੀ ਦੀ ਮਾਂ ਤੂੰ ਗ਼ਰੀਬ ਏਂ, ਤੇਰਾ ਘਰ ਵਾਲਾ ਮਰ ਚੁਕਾ ਹੈ, ਹੁਣ ਤੂੰ ਮੇਰਾ ਕਰਜ਼ਾ ਕੀਕਰ ਲਾਹੇਂਗੀ, ਦੋ ਸੌ ਰੁਪਿਆ ਕੋਈ ਥੋੜੀ ਜਿਹੀ ਚੀਜ਼ ਨਹੀਂ ਤੇਰੇ ਲਈ, ਨਾਲ ਵਿਆਜ ਵਧਦਾ ਜਾਂਦਾ ਹੈ।"

"ਫੇਰ ਕੀ ਕਰਾਂ ਸ਼ਾਹ ਜੀ?"

"ਤੂੰ ਇਉਂ ਕਰ ਗੰਗੀ ਨੂੰ ਸਾਡੇ ਘਰ ਨੌਕਰ ਲੁਆ ਦੇ ਇਹਦੀ ਤਨਖ਼ਾਹ ਨਾਲ ਘਟੋ ਘਟ ਵਿਆਜ ਤਾਂ ਚੁਕਦਾ ਜਾਏਗਾ ਈ ਨਾ" ਪਰ ਮਾਂ ਸੋਚੀਂ ਪੈ ਜਾਂਦੀ।

"ਤੂੰ ਚਿੰਤਾ ਨਾ ਕਰ ਗੰਗੀ ਦੀ ਮਾਂ! ਸ਼ਾਹਣੀ ਇਹਨੂੰ ਧੀਆਂ ਵਾਂਗ ਰਖੇਗੀ, ਖਾਣ ਪਹਿਨਣ ਇਹਨੂੰ ਅਸੀ ਮੁਫ਼ਤ ਦਿਆਂਗੇ।" ਸ਼ਾਹ ਮੁੜ ਮੁੜ ਆਖਦਾ।

ਇਕ ਦਿਨ ਓੜਕ ਬਿਪਤਾ ਦੀ ਮਾਰੀ ਮਾਂ ਨੇ ਗੰਗੀ ਨੂੰ ਭਰੇ ਹੋਏ ਦਿਲ ਸ਼ਾਹ ਨਾਲ ਟੋਰ ਹੀ ਦਿੱਤਾ। ਗੰਗੀ ਦਾ ਨਿੱਕਾ ਭਰਾ ਰੁਕੂ ਰੋ ਕੇ ਆਖਦਾ ਸੀ, "ਮਾ ਗੰਗੀ ਕਿਥੇ ਚਲੀ ਏ? ਮੇਰੇ ਨਾਲ ਹੁਣ ਬਕਰੀ ਕੌਣ ਚਰਾਏਗਾ.... ਮਾਂ — ਮਾਂ" ਮਾਂ ਆਪਣੇ ਹੰਝੂਆਂ ਨੂੰ ਅੰਦਰੋ ਅੰਦਰੀ ਪੀਂਦੀ ਹੋਈ ਰੁਕੂ ਨੂੰ ਝੋਲੀ ਵਿਚ ਲੈ ਲੈ ਪੁਚਕਾਰਦੀ ਸੀ। ਅਠਾਂ ਵਰ੍ਹਿਆਂ ਦੀ ਨਿੱਕੀ ਜਿਹੀ ਗੰਗੀ ਮਾਂ ਦੀ ਅੱਖਾਂ ਤੋਂ ਉਹਲੇ ਹੋ ਗਈ।

ਨੌਕਰੀ ਦੇ ਪਹਿਲੇ ਵਰ੍ਹੇ ਗੰਗੀ ਦੀ ਮਾਂ ਦੋ ਕੁ ਵੇਰ ਗੰਗੀ ਨੂੰ ਆ ਕੇ ਮਿਲ ਗਈ ਸੀ। ਓਦੋਂ ਹੀ ਗੰਗੀ ਨੇ ਮਾਂ ਨੂੰ ਆਖਿਆ ਸੀ, "ਮਾਂ ਮੈਥੋਂ ਨੌਕਰੀ ਨਹੀਂ ਹੁੰਦੀ, ਸ਼ਾਹਣੀ ਤੇ ਮੇਰੀ ਜਿੰਦ ਕਢ ਲਵੇਗੀ। ਸਾਰੀ ਦਿਹਾੜੀ ਮੈਨੂੰ ਡਾਹੀ ਰਖਦੀ ਏ, ਗਾਲਾਂ ਕਢਦੀ ਏ, ਮਾਰਦੀ ਕੁਟਦੀ ਏ ਨਾਲੇ ਗੰਗੀ ਰੋ ਪਈ।

"ਚੁਪ ਕਰ ਮੇਰੀ ਬਚੜੀ" ਮਾਂ ਦਾ ਗਲਾ ਭਰ ਆਇਆ, "ਅਗਲੀ

ਵੇਰ ਜਦੋਂ ਆਵਾਂਗੀ ਤਾਂ ਤੈਨੂੰ ਜਰੂਰ ਨਾਲ ਖੜਾਂਗੀ"

21