ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਓਦੂੰ ਮਗਰੋਂ ਛੀ, ਸਤ ਵਰ੍ਹੇ ਬੀਤ ਗਏ ਗੰਗੀ ਦੀ ਮਾਂ ਨਾ ਬਹੁੜੀ ਤੇ ਨਾ ਹੀ ਉਹਦੀ ਕੋਈ ਉੱਘ ਸੁਘ ਮਿਲੀ।

ਗੰਗੀ ਨੇ ਇਕ ਝਕੌਲਾ ਜਿਹਾ ਖਾਧਾ, ਜੀਕਰ ਕਿਸੇ ਫੜ ਕੇ ਉਹਨੂੰ ਝੰਜੋੜ ਦਿੱਤਾ ਹੁੰਦਾ ਹੈ। ਬੀਤੀਆਂ ਯਾਦਾਂ ਨੇ ਉਹਦੇ ਫੱਟ ਮੁੜ ਖੋਲ੍ਹ ਘੱਤੇ। ਅੱਖਾਂ ਹੰਝੂਆਂ ਨਾਲ ਭਰ ਆਈਆਂ।

ਅਜ ਉਹਨੂੰ ਬੜੀ ਦੇਰ ਹੋ ਗਈ ਸੀ। ਉਸ ਗਾਗਰ ਭਰੀ ਤੇ ਟੁਰ ਪਈ।

ਉਹਦੇ ਆਲੇ ਦੁਆਲੇ ਸੁਖਾਂ ਦੀ ਦੁਨੀਆਂ ਸੀ। ਮੋਟਰਾਂ ਸਨ, ਨਿਘੇ ਮਕਾਨ ਸਨ, ਉਹਦੇ ਜੋਡੀਆਂ ਕੁੜੀਆਂ ਸਵੇਟਰ ਪਾਈ ਤੇ ਸ਼ਾਲਾਂ ਪਹਿਨੀ ਬਾਜ਼ਾਰ ਵਿਚੋਂ ਲੰਘ ਰਹੀਆਂ ਸਨ, ਪਰ ਕਹਿਰ ਦੀ ਠੰਢ ਵਿਚ ਲੀਰਾਂ ਨਾਲ ਢਕੀ ਹੋਈ ਗੰਗੀ ਦੇ ਹਿਰਦੇ ਵਿਚ ਕੀ ਹੋ ਸਕਦਾ ਹੈ?

ਜਿਸ ਨੇ ਦੁਖ ਝਾਗ ਕੇ ਸੁਖ ਮਾਣਿਆ ਹੋਵੇ ਓਹੋ ਹੀ ਸੁਖ ਨੂੰ ਅਨੁਭਵ ਕਰ ਸਕਦਾ ਹੈ, ਪਰ ਜਿਦ੍ਹੀ ਬੀਤੀ ਹੀ ਦੁਖਾਂ ਵਿਚ ਹੋਵੇ, ਸੁਖ ਤੀਕਰ ਜਿਦੀ ਪਹੁੰਚ ਹੋਈ ਹੀ ਨਾ ਹੋਵੇ, ਉਹਦੇ ਲਈ ਸੁਖ ਦੀ ਅਨੁਭਵਤਾ ਕਠਨ ਹੋ ਜਾਂਦੀ ਹੈ।

ਕੜਕਦੇ ਸਿਆਲ ਦੀ ਠੰਢੀ ਹਵਾ, ਜਿਹੜੀ ਸਰੀਰਾਂ ਵਿਚ ਖ਼ੂਨ ਜਮਾ ਦੇਵੇ, ਗੰਗੀ ਨੂੰ ਮਾਨੋਂ ਮਹਿਸੂਸ ਹੀ ਨਹੀਂ ਸੀ ਹੁੰਦੀ — ਉਹਦੇ ਅੰਦਰ ਇਕੋ ਧੁਨ ਸੀ — ਕਿਵੇਂ ਸ਼ਾਹਣੀ ਕੋਲੋਂ ਉਹਦੀ ਮਾਂ ਉਹਨੂੰ ਲੈ ਜਾਵੇ।

ਘਰ ਆ ਗਿਆ। ਗੰਗੀ ਨੇ ਦਲੀਜਾਂ ਅੰਦਰ ਅਜੇ ਪੈਰ ਧਰਿਆ ਹੀ ਸੀ ਕਿ ਸ਼ਾਹਣੀ ਕੜਕ ਉਠੀ—

"ਇੰਨਾ ਚਿਰ ਕਿਥੇ ਰਹੀ ਏਂ ਨੀ ਕਮਜਾਤੇ?"

ਗੰਗੀ ਚੁਪ ਚਾਪ ਗਾਗਰ ਢਾਕੇ ਮਾਰ ਖਲੋਤੀ ਰਹੀ।

"ਨੀ ਰੰਡੀਏ, ਜਾਏ ਖਾਣੀਏ, ਤੈਨੂੰ ਪਤਾ ਨਹੀਂ ਸੀ ਕਿ ਮੇਰਾ ਠਾਕਰਾਂ

ਦੀ ਪੂਜਾ ਦਾ ਵੇਲਾ ਹੈ—ਔਤਰੀ ਮਾਂ ਮੇਰੇ ਗਲ ਪਾ ਗਈ ਸੂ ਏਸ ਹਰਾਮੋਂ ਕਮਚੋਰਟੀ ਨੂੰ — ਨੀ ਖ਼ਸਮਾਂ ਖਾਣੀਏ ਕੂੰਦੀ ਕਿਉਂ ਨਹੀਂ?"

22