ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੰਗੀ ਮੁੜ ਖ਼ਾਮੋਸ਼ ਧਰਤੀ ਵਲ ਝਾਕਦੀ ਰਹੀ।

"ਹਾਏ ਹਾਏ ਨੀ ਦਸਦੀ ਕਿਉਂ ਨਹੀਂ — ਕਿਹੜੇ ਯਾਰ ਕੋਲ ਬੈਠੀ ਰਹੀ ਏਂ? ਨਾਲੇ ਗ਼ਜ਼ਬਨਾਕ ਹੋ ਕੇ ਉਸ ਅੱਗੇ ਕੁੱਦ ਕੇ ਜ਼ੋਰ ਦਾ ਦੌਹਥੜਾ ਗੰਗੀ ਦੀ ਪਿਠ ਉਤੇ ਮਾਰਿਆ। ਗਾਗਰ ਢਾਕੋਂ ਛੁਟ ਕੇ ਪੈਰ ਤੇ ਵਜੀ। ਗੰਗੀ ਦਾ ਪੈਰ ਪਾਟ ਗਿਆ। ਲਹੂ ਦੀ ਤਤੀਰੀ ਵਗ ਨਿਕਲੀ, ਤੇ ਸ਼ਾਹਣੀ ਨੇ ਇਕ ਲਤ ਢੱਠੀ ਗੰਗੀ ਦੀ ਕੰਡ ਵਿਚ ਹੋਰ ਕਢ ਮਾਰੀ—"ਹਾਏ ਠਾਕੁਰ ਕੀ ਆਖਣਗੇ ਉਨ੍ਹਾਂ ਦੀ ਪੂਜਾ ਦਾ ਵੇਲਾ ਖੁੰਝ ਗਿਆ ਹੈ।"

ਗੰਗੀ ਭੋਂ ਤੇ ਢਠੀ ਪਈ ਸੀ। ਨਾ ਉਹਦੇ ਗੱਲ ਵਿਚ ਕੋਈ ਹਡਕੋਰਾ ਸੀ ਤੇ ਨਾ ਕੋਈ ਸਿਸਕੀ। ਅੱਖਾਂ ਸੁਕੀਆਂ ਸਨ। ਹਸਣਾ ਤੋਂ ਉਹ ਚਿਰਾਕਾ ਭੁਲ ਚੁਕੀ ਸੀ ਪਰ ਹਸਣ ਵਾਂਗ ਹੀ ਰੋਣਾ ਵੀ ਉਹਨੂੰ ਵਿਸਰ ਗਿਆ ਸੀ।

"ਚਲ ਉਠ ਭਾਂਡੇ ਮਾਂਜ! ਉਧਾਲ ਨਾ ਹੋਵੇ ਕਿਸੇ ਥਾਂ ਦੀ ਤੇ" ਲਾਟੋ ਲਾਟ ਹੋਈ ਸ਼ਾਹਣੀ ਮੁੜ ਬੋਲੀ।

ਗੰਗੀ ਨੇ ਉਠ ਕੇ ਚੁੰਨੀ ਦਾ ਲੜ ਪਾੜ ਕੇ ਪੈਰ ਨੂੰ ਬੰਨ੍ਹ ਲਿਆ। ਠੰਢ ਨਾਲ ਸੁੰਨ ਹੋਏ ਪੈਰ ਨੂੰ ਪੀੜ ਮਹਿਸੂਸ ਹੀ ਨਹੀਂ ਸੀ ਹੁੰਦੀ।

ਥੋੜੇ ਚਿਰ ਮਗਰੋਂ ਸ਼ਾਹਣੀ ਨਾਸਾਂ ਫੁੰਕਾਰਦੀ ਮੁੜ ਆਈ — "ਨੀ ਛੇਤੀ ਕਰ ਕੰਜਰੀਏ — ਨ੍ਹੇਰਾ ਹੁੰਦਾ ਜਾ ਰਿਹਾ ਏ, ਰੋਟੀ ਤੇਰੀ ਮਾਂ ਤਿਆਰ ਕਰੇਗੀ?"

"ਗੰਗੀ ਭਾਂਡਿਆਂ ਤੋਂ ਉੱਠੀ ਤੇ ਚੌਂਕਾ ਚੁਲ੍ਹਾ ਕੀਤਾ। ਫੇਰ ਆਟਾ ਗੁਨ੍ਹਿਆਂ ਮੁੜ ਰੋਟੀ ਤੇ ਬਹਿ ਗਈ।

ਖਾਓ ਪੀਓ ਹੋ ਚੁਕਾ ਸੀ। ਰਾਤ ਚੋਖੀ ਬੀਤ ਗਈ। ਸ਼ਾਹਣੀ ਨੇ ਕੜਕ ਕੇ ਬਿਸਤਰੇ ਲਾਉਣ ਲਈ ਗੰਗੀ ਨੂੰ ਆਖਿਆ। ਉਸ ਲੰਙੀ ਲੰਙੀ ਮਸਾਂ ਟੁਰ ਕੇ ਬਿਸਤਰੇ ਵਿਛਾਏ। ਅੱਗ ਅਗੇ ਬੈਠੀ ਦਾ ਪੈਰ ਨਿਘਾ ਹੋਣ ਕਰਕੇ ਆਖਰਾਂ ਦੀਆਂ ਚੀਸਾਂ ਸ਼ੁਰੂ ਹੋ ਗਈਆਂ ਸਨ। ਪਰ ਗੰਗੀ ਸੀ

ਤਕ ਵੀ ਮੂੰਹੋਂ ਨਹੀਂ ਸੀ ਕਢਦੀ।

23