ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਤ ਹੋਰ ਗਾਹੜੀ ਹੋਗਈ। ਗੰਗੀ ਸ਼ਾਹਣੀ ਦੀਆਂ ਲਤਾਂ ਪਈ ਘੁਟਦੀ ਸੀ। ਜਦੋਂ ਸ਼ਾਹਨੀ ਸੌਂ ਗਈ ਤਾਂ ਗੰਗੀ ਮਲਕੜੇ ਉਠ ਕੇ ਦਬੇ ਪੈਰ ਆਪਣੇ ਕਮਰੇ ਵਿਚ ਚਲੀ ਗਈ।

ਮਿਟੀ ਦਾ ਦੀਵਾ ਉਹਦੇ ਕਮਰੇ ਵਿਚ ਬਲਦਾ ਸੀ। ਧ੍ਰੈਢਲੀ ਰੌਸ਼ਨੀ ਵਿਚ ਕੰਧ ਉਤੇ ਉਹਦਾ ਪਰਛਾਵਾਂ ਥਰਕਦਾ ਸੀ। ਰੀਗੀ ਦਹਿਲ ਗਈ, ਉਨ੍ਨੂੰ ਇਉਂ ਭਾਸਿਆ ਜਾਣੀ ਓਸੇ ਦਾ ਪਰਛਾਵਾਂ ਉਹਨੂੰ ਘੂਰ ਘੂਰ ਅਖਾਂ ਕਢ ਰਿਹਾ ਸੀ।

ਜਿਸਦੇ ਲਈ ਕਦੀ ਕੋਈ ਅੱਖ ਹਸੀ ਨਾ ਹੋਂਵੇ, ਬੁਲ੍ਹ ਮੁਸਕਾਏ ਨਾ ਹੋਣ, ਦਿਲਾਸੈ ਦੇ ਬੋਲ ਨਿਕਲੇ ਨਾ ਹੋਣ ਉਹੋ ਜਿਹੀ ਦੁਨੀਆਂ ਦੀ ਗੰਗੀ ਇਕ ਸਹਿਕਦੀ ਜਿੰਦ ਸੀ। ਪਤ ਝੜ ਦਾ ਇਕ ਪੱਤਾ, ਜਿਹੜਾ ਬੁਲਿਆਂ ਨਾਲ ਏਧਰ ਓਦਰ ਉਡਦਾ ਫਿਰੇ।

ਉਹ ਤੜਫਦੀ ਤੜਫਦੀ ਮੰਜੇ ਤੇ ਢਹਿ ਪਈ। ਸਰ੍ਹਾਣੇ ਨੂੰ ਬਾਹਵਾਂ ਵਿਚ ਨਪੀੜ ਲਿਆ। ਉਹਦਾ ਦਿਲ ਛਾਤੀ ਵਿਚ ਧਕ ਧਕ ਪਿਆ ਕਰਦਾ ਸੀ।

"ਭਗਵਾਨ!ਤੂੰ ਮੇਰੀ ਰਖਿਆ ਨਹੀਂ ਕਰਦਾ — ਸੈਂ ਚਿਰਾਂ ਤੋਂ ਮੰਦਰ ਦੀ ਮੂਰਤੀ ਅਗੇ ਜੋਦੜੀਆਂ ਕਰਦੀ ਆਈ ਹਾਂ — 'ਤੂੰ ਸਭਨਾਂ ਕਾ ਰਖਵਾਰਾ' ਪਰ ਮੇਰਾ ਤੇ ਤੂੰ ਕਖ ਨਹੀਂ ਸੁਆਰਿਆ" ਕਦੇ ਉਹ ਸੋਚਦੀ— "ਅਜ ਰਾਤੀਂ ਇਥੋਂ ਨਿਕਲ ਜਾਵਾਂ, ਨਦੀ ਵਿਚ ਕੁੱਦ ੫ਵਾਂ, ਭਗਵਾਨ ਆਪੇ ਸਹਾਈ ਹੋਣਗੇ, ਜਾਂ ਤੇ ਨਦੀ ਵਿਚ ਡੋਬ ਕੇ ਜਿੰਦ ਖੁਲਾਸ ਕਰਾ ਦੇਣਗੇ ਜਾਂ ਰਿੜ੍ਹਦੀ ਖਿੜ੍ਹਦੀ ਨੂੰ ਪਾਰਲੇ ਕੰਢੇ ਤੇ ਪੁਚਾ ਦੇਣਗੇ — ਫੇਰ ਮੈਂ ਮਾਂ ਕੋਲ ਚਲੀ ਜਾਵਾਂਗੀ—ਮਾਂ — ਮਾਂ — ਮਾਂ ਕੋਲ”

ਇਨ੍ਹਾਂ ਖ਼ਿਆਲਾਂ ਵਿਚ ਮਗਨ ਉਹ ਸੁਫਨਿਆਂ ਦੇ ਸੈਸਾਰ ਵਿਚ ਚਲੀ ਗਈ।

ਹੌਲੀ ਹੌਲੀ ਉਹ ਮੰਜੇ ਤੋਂ ਉਠੀ, ਸ਼ਾਹਣੀ ਘੂਕ ਸੁਤੀ ਪਈ ਸੀ।

ਦਬਕੀ ਦਬਕੀ ਉਹ ਬੂਹਿਓਂ ਬਾਹਰ ਨਿਕਲ ਗਈ, ਤੇ ਨ੍ਹੇਰੀਆਂ

24