ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਲੀਆਂ ਵਿਚ ਗ਼ਾਇਬ ਹੋ ਗਈ। ਨੇਰੇ ਨੇ ਉਹਦੇ ਦਿਲ ਨੂੰ ਕੁਝ ਪਨਾਹ ਦਿੱਤੀ। ਘੁੰਮਦੀ ਚੱਕਰ ਕਟਦੀ ਉਹ ਨਦੀ ਦੇ ਕੰਢੇ ਤੇ ਜਾ ਅਪੜੀ ਮੰਦਰ ਦੀ ਮੂਰਤੀ ਖ਼ਾਮੋਸ਼ ਖਲੋਤੀੀ ਗੰਗੀ ਨੂੰ ਇਉਂ ਭਾਸੀ ਜਾਣੀ ਉਹਦੇ ਚੋਰੀ ਘਰੋਂ ਨਿਕਲਣ ਤੇ ਉਹ ਗੰਗੀ ਨੂੰ ਹਰਿਆਨੀ ਨਾਲ ਤਕ ਰਹੀ ਸੀ—"ਇਉਂ ਨਾ ਤੱਕੋ ਭਗਵਾਨ! — ਮੈਂ ਦੁਖੀਆ ਹਾਂ — ਮੈਂ ਜ਼ਰੂਰ ਜਾਣਾ ਹੈ ਮਾਂ ਕੋਲ — ਮੇਰੇ ਕਸ਼ਟ ਨਿਵਾਰੋ ਹੇ ਪ੍ਰਭੂ।"

ਤੇ ਉਹ ਦਿਲ ਤਕੜਿਆਂ ਕਰ ਕੇ ਨਦੀ ਵਿਚ ਕੁਦ ਪਈ। ਤਰਦੀ, ਡੁਬਦੀ, ਉਭਰਦੀ, ਛੱਲਾਂ ਨਾਲ ਘੁਲਦੀ ਪਤਾ ਨਹੀਂ, ਉਹ ਦੂਜੇ ਬੰਨੇ ਕਦੋਂ ਜਾ ਲਗੀ।

ਬੋਝ ਹੌਲਾ ਹੋ ਗਿਆ, ਮਣਾਂ ਮੂਹੀਂ ਭਾਰ ਰੂਹ ਤੋਂ ਲਬ ਗਿਆ, ਤੇ ਉਹ ਭੱਜ ਪਈ ਝਾੜੀਆਂ ਵਿਚ ਦੀ, ਦਰੱਖ਼ਤਾਂ ਕੋਲੋਂ ਦੀ ਖੁਲ੍ਹੇ ਅਕਾਸ਼ ਹੇਠਾਂ ਉਹ ਦੌੜੀ ਜਾਂਦੀ ਸੀ। ਕਿਸੇ ਘੁਟਵੀਂ ਫ਼ਿਜ਼ਾਂ ਚੋਂ ਉਹ ਉਡਾਰੀ ਮਾਰ ਚੁਕੀ ਸੀ। ਬਚਪਨ ਦੀਆਂ ਸਾਰੀਆਂ ਵਸਤਾਂ ਉਹਦੇ ਅੱਗੇ ਆ ਰਹੀਆਂ ਸਨ, ਪੰਛੀ ਉਹਨੂੰ ਸਿੰਝਾਣਦੇ ਸਨ।

ਭੱਜੀ ਜਾਂਦੀ ਨੂੰ ਇਕ ਮੁੰਡਾ ਮਿਲਿਆ। ਉਹ ਪਹਾੜ ਤੇ ਆਪਣੀ ਬੱਕਰੀ ਪਿਆ ਚਾਰਦਾ ਸੀ।

"ਗੰਗੀਏ! ਗੰਗੀਏ!" ਮੁੰਡੇ ਨੇ ਉਛਲ ਕੇ ਵਾਜ ਮਾਰੀ।

ਗੰਗੀ ਠਿਠਕੀ, ਅੱਖਾਂ ਪਾੜ ਕੇ ਮੁੰਡੇ ਨੂੰ ਤਕਿਆ। ਉਹ ਰੁਕੂ ਸੀ, ਕਿਡਾ ਵਡਾ ਹੋ ਗਿਆ ਸੀ। ਉਹ ਓਧਰ ਨੂੰ ਭੱਜ ਪਈ। ਦੋਹਾਂ, ਭੈਣ ਭਰਾ ਨੇ ਘੁਟ ਕੇ ਜਫੀਆਂ ਪਾ ਲਈਆਂ, ਗਲੇ ਉਨਾਂ ਦੇ ਰੁਕ ਗਏ, ਇਕ ਬੋਲ ਵੀ ਦੋਹਾਂ ਜ਼ਬਾਨਾਂ ਚੋਂ ਨਾ ਨਿਕਲ ਸਕਿਆ।

"ਤੂੰ ਇੰਨਾ ਚਿਰ ਕਿਥੇ ਰਹੀ — " ਰੁਕੂ ਨੇ ਚੁਪ ਤੋੜੀ।

"ਮੈਂ ਬੜੀ ਦੂਰ ਚਲੀ ਗਈ ਸਾਂ...ਸ਼ਾਹਣੀ...ਦੇ ਘਰ...।"

"ਮੈਨੂੰ ਵੀ ਉਥੇ ਲੈ ਜਾਂਦੀ।"

“ਨਾ — ਨਾ....ਨਾ ਆਖ ਰੁਕੂ। ਏਦਾਂ ਦੇ ਬੋਲ ਨਾ ਬੋਲ” ਕੁਝ ਚਿਰ

- 24-

25