ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਗੰਗੀ ਮੁੜ ਸੁੰਨ ਹੋ ਗਈ ਤੇ ਫੇਰ ਕਹਿੰਦੀ, "ਮਾਂ ਕਿਥੇ ਬੇ ਰੁਕੂ!"

"ਮਾਂ...." ਰੁਕੂ ਰੁਕਿਆ।

"ਹਾਂ ਮਾਂ......ਤੂੰ ਦਸ ਛੇਤੀ?"

"ਮਾਂ ਤੇ ਉਧਰ ਹੈ — ਆ ਪਿੰਡ ਵਲ— "

ਭੈਣ ਭਰਾ ਝੁਗੀ ਵਲ ਟੁਰ ਪਏ, ਪਰ ਪਿੰਡ ਦੂਰ ਦੂਰ ਹੁੰਦਾ ਜਾਂਦਾ ਸੀ। ਤੇ ਗੰਗੀ ਬਿਹਬਲ ਸੀ ਮਾਂ ਨੂੰ ਮਿਲਣ ਤੋਂ ......ਦੁਖ ਫੋਲਣ ਤੇ ....."

ਸਵੇਰਾ ਹੋ ਚਕਾ ਸੀ।

"ਕੰਬਖਤੇ ਹੁਣ ਤੀਕਰ ਸੁਤੀ ਪਈ ਏਂ - ਚੁਲ੍ਹਾ ਕੌਣ ਸੁਲਘਾਏਗਾ?" ਮਾਰੋ ਮਾਰ ਕਰਦੀ ਸ਼ਾਹਣੀ ਨੇ ਸੁੱਤੀ ਗੰਗੀ ਨੂੰ ਆ ਝੰਜੋੜਿਆ। ਗੰਗੀ ਅਭੜਵਾਹੀ ਜਾਗ ਪਈ — ਨਾ ਉਥੇ ਰੁਕੂ ਸੀ ਤੇ ਨਾ ਮਾਂ —। ਉਹੋ ਜ਼ਿੰਦਗੀ ਸੀ ਤੇ ਉਹੋ ਸ਼ਾਹਣੀ।

ਝਿੜਕਾਂ, ਝੰਬਾਂ, ਗਾਲਾਂ ਤੇਮਾਰਕੁਟਾਈ ਨਾਲ ਉਲਝਿਆ ਹੋਇਆ ਗੰਗੀ ਦੀ ਉਮਰ ਦਾ ਇਕ ਹੋਰ ਦਿਹਾੜਾ ਆ ਚੜਿਆ। ਹੰਭੀ ਹੋਈ ਗੰਗੀ ਦੀ ਭਾਵੇਂ ਸੋਚ ਸ਼ਕਤੀ ਮੰਨੀ ਪੈ ਗਈ ਸੀ, ਪਰ ਤਾਂ ਵੀ ਜਦੋਂ ਤੀਕ ਸੁਆਸ ਬਾਕੀ ਹਨ ਜ਼ਿੰਦਗੀ ਧੜਕਦੀ ਤੇ ਜ਼ਰੂਰ ਹੈ। ਧੜਕਨਾਂ ਵਿਚੋਂ ਕਈ ਸੁਫ਼ਨੇ ਪੈਦਾ ਹੋ ਜਾਂਦੇ ਹਨ। ਉਨ੍ਹਾਂ ਵਿਚੋਂ ਕਈ ਮਿਟ ਜਾਂਦੇ ਤੇ ਓੜਕ ਇਕ ਅੱਧ ਸਿਰੇ ਵੀ ਚੜ ਨਿਕਲਦਾ ਹੈ।

ਅਜ ਹਰਿਕ ਕੰਮ ਕਰਦੀ ਉਹ ਆਪਣੀ ਕੋਈ ਨਵੀਂ ਦੁਨੀਆਂ ਘੜਦੀ ਰਹੀ। ਅਜ ਉਹ ਕੋਈ ਕਦਮ ਜ਼ਰੂਰ ਚੁਕੇਗੀ, ਉਹ ਕਦਮ ਉਹਦਾ ਸੁਖ ਵਲ ਜਾਵੇਗਾ ਜਾਂ ਦੁਖ ਵਲ ਉਹਨੂੰ ਕੱਖ ਪਤਾ ਨਹੀਂ ਸੀ। ਉਹ ਸੋਚਦੀ ਸੀ:—

"ਭਗਵਾਨ ਨੇ ਰਾਤੀਂ ਸੁਫ਼ਨੇ ਵਿਚ ਰੁਕੂ ਦਾ ਮੇਲ ਕਰਾਇਆ, ਮਾਂ ਮਿਲਣ ਦੀ ਆਸ ਬਣਾਈ। ਸੁਫਨੇ ਵਿਚ ਭਗਵਾਨ ਨੇ ਏਸ ਘਰੋਂ ਕਢ

ਦਿੱਤਾ — ਜਿਹੜੀ ਇੱਛਾ ਮੈਂ ਅਜ ਧਾਰੀ ਹੈ ਉਹ ਪੂਰੀ ਨਹੀਂ ਕਰੇਗਾ

26