ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਤ ਨਿਤ ਵਧਦਾ ਜਾਪਿਆ। ਇਕ ਝਾਕਾ ਜਿਹਾ ਕੇਸੋ ਦੀ ਰੂਹ ਨੂੰ ਪੀਡੀ ਗੰਢ ਬਣਾਉਂਦਾ ਜਾਂਦਾ ਸੀ। ਜਿੰਨੇ ਦਿਨ ਕੁਲਬੀਰ ਛੁਟੀ ਉਤੇ ਰਹਿੰਦਾ ਉਹ ਨਾ ਬਿੱਲੋ ਨੂੰ ਛਪੜੀ ਉਤੇ ਖੜਦੀ ਨਾ ਉਨਾਂ ਦੀਆਂ ਪੈਲੀਆਂ ਤੋਂ ਪੱਠੇ ਲਿਆਉਂਦੀ।

ਲੋਚੀ ਇਕ ਦਿਨ ਬੜਾ ਪਰਸੰਨ ਨਸਿਆ ਬਾਹਰੋਂ ਆਇਆ। ਉਹਦੀ ਮੁਠ ਵਿਚ ਕੁਝ ਹੈਸੀ।

"ਕੀ ਏ ਲੋਚੀ?" ਮਾਂ ਨੇ ਪੁੱਛਿਆ।

"ਪਰੱਈਆ, ਪਰੱਈਆ" ਉਸ ਆਪਣੀ ਮਾਂ ਅਗੇ ਆ ਕੇ ਮੁਠ ਖੋਲ੍ਹੀ।

"ਕਿਥੋਂ ਆਂਦਾ ਈ?"

"ਓਛ ਦਿੱਤਾ ਛੀ — ਆਂਹਦਾ ਛੀ ਮੈਂ ਰਾਤੀਂ ਆਵਾਂਗਾ — ਮਾਂ ਨੂੰ ਆਖੀਂ"

ਕੇਸੋ ਹਰਾਨ ਹੋ ਗਈ। ਮੁੜ ਪੁਛਿਆ "ਕਿਸ?"

"ਆ — ਦੱਛਾਂ" ਆਖ ਉਹ ਅਗੇ ਤੇ ਮਾਂ ਪਿੱਛੇ ਟੁਰ ਪਈ। ਬੂਹਿਓਂ ਬਾਹਰ ਦੂਰ ਕੁਲਬੀਰ ਖਲੋਤਾ ਏਧਰ ਪਿਆ ਤਕਦਾ ਸੀ।

"ਓਛ" ਲੋਚੀ ਨੇ ਮਾਂ ਨੂੰ ਕੁਲਬੀਰ ਵਖਾਇਆ।

ਕੇਸੋ ਨੂੰ ਜੀਕਰ ਗ਼ਸ਼ ਪੈ ਗਈ ਹੁੰਦੀ ਹੈ। ਤੇ ਉਹ ਉਨ੍ਹੀ ਪੈਰੀਂ ਲੋਚੀ ਨੂੰ ਇਹ ਆਖਦੀ ਮੁੜ ਪਈ, ਜਾ ਲੋਚੀ ਰੁਪੱਈਆ ਮੋੜ ਆ ਓਸੇ ਨੂੰ"

ਨ੍ਹੇਰਾ ਹੋ ਗਿਆ ਸੀ। ਕੇਸੋਂ ਨੇ ਬੂਹਾ ਭੀੜ ਲਿਆ। ਅੰਦਰਵਾਰ ਤਖਤਿਆਂ ਦੇ ਨਾਲ ਲਗਵਾਂ ਇਕ ਪੱਥਰ ਰਖ ਦਿੱਤਾ। ਸਹਿਮੀ ਹੋਈ ਉਹ ਸਾਰੀ ਰਾਤ ਜਾਗਦੀ ਰਹੀ। ਬਾਹਰ ਮਾੜਾ ਮਾੜਾ ਬ੍ਰਿਛਾਂ ਦੇ ਪੱਤਿਆਂ ਦਾ ਖੜਾਕ ਵੀ ਉਹਦੀ ਦੇਹ ਨੂੰ ਮਾਨੋਂ ਝੰਜੋੜ ਦੇਂਦਾ ਸੀ। ਦੀਵਾ ਬਲਦਾ ਜਦੋਂ ਬੁਝਣ ਤੇ ਹੁੰਦਾ ਉਹ ਬੰਤੀ ਰਤੀ ਸਰਕਾ ਦੇਂਦੀ।

ਸਵੇਰ ਸਾਰ ਉਹਦਾ ਹਰਿਕ ਅੰਗ ਭਾਰਾ ਸੀ। ਅੱਖਾਂ ਬੋਝਲ, ਬਾਹਵਾਂ ਭਾਰੀਆਂ, ਲੱਤਾਂ ਫੁੱਲੀਆਂ ਹੋਈਆਂ। ਬੂਹੇ ਅਗੋਂ ਪੱਥਰ ਹਟਾਉਣ ਲਗੀ

ਨੂੰ ਇਉਂ ਮਲੂਮ ਦਿੱਤਾ ਜੇਕਰ ਉਹ ਪੱਥਰ ਉਹ ਆਪਣੇ ਉਤੋਂ ਹੀ ਹਟਾ

39