ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹੀ ਹੁੰਦੀ ਹੈ। ਦਿਨੋ ਦਿਨ ਉਹਦੀ ਹਾਲਤ ਵਧੇਰੇ ਬੇ—ਆਰਾਮ ਹੁੰਦੀ ਗਈ।

ਪੱਠਿਆਂ ਦੀਆਂ ਪੰਡਾਂ, ਜਿਹੜੀਆਂ ਉਹ ਪਹਿਲਾਂ ਐਵੇਂ ਚੁਕ ਲਿਆ ਕਰਦੀ ਸੀ ਹੁਣ ਉਹਨੂੰ ਭਾਰੂ ਜਾਪਣ ਲਗੀਆਂ, ਮਨੁੱਖਾਂ ਤੋਂ ਪਰ੍ਹਿਉਂ ਦੀ ਵਲਾ ਪਾ ਕੇ ਉਹ ਲੰਘਦੀ ਹੁੰਦੀ ਸੀ

ਓਦਨ ਜਿਦਨ ਉਸ ਭੁਖੀ ਮਹਿੰ ਲਈ, ਖਾਲੀਆਂ ਹੋਈਆਂ ਆਡਾਂ ਤੋਂ ਚੁਣ ਚੁਣ ਘਾਹ ਦੀ ਪੰਡ ਬੱਧੀ ਤੇ ਆਪੀਂ ਚੁਕਣ ਲਈ ਤਿਆਰ ਪਈ ਹੁੰਦੀ ਸੀ, ਕਿ ਅਚਾਨਕ ਹੀ ਉਹਨੂੰ ਅਗਾੜੀਉਂ ਕੁਲਬੀਰ ਆਉਂਦਾ ਦਿਸਿਆ। ਉਸਨੂੰ ਇਉਂ ਜਾਪਿਆ ਜਾਣੀ ਕੋਈ ਬਘਿਆੜ ਮੂੰਹ ਅੱਡੀ ਉਹਦੇ ਵਲ ਲਗਾ ਆਉਂਦਾ ਹੈ। ਉਹ ਸਿਲ ਹੋ ਗਈ। ਅੱਖਾਂ ਉਹਦੀਆਂ ਮਿਲ ਗਈਆਂ ਜੀਕਰ ਬਿੱਲੀ ਨੂੰ ਤੱਕ ਕੇ ਕਬੂਤਰੀ ਦੀਆਂ। ਕੁਲਬੀਰ ਕੋਲ ਆ ਗਿਆ ਸੀ।

"ਲਿਆ ਮੈਂ ਚੁਕਾ ਦੇਂਦਾ ਹਾਂ" ਕੁਲਬੀਰ ਨੇ ਰਤਾ ਹਸ ਕੇ ਆਖਿਆ। ਕੇਸੋ ਚੁੱਪ ਸੀ ਜੀਕਰ ਉਹਨੂੰ ਕੁਝ ਸੁਣਿਆ ਹੀ ਨਹੀਂ ਹੁੰਦਾ।

"ਬੋਲਦੀ ਕਿਉਂ ਨਹੀਂ — ਮੈਂ ਚੁਕਾ ਦੇਂਦਾ ਹਾਂ"

"ਨਹੀਂ — ਮੈਂ ਆਪਾਂ ਚੁਕ ਲਾਂ ਗੀ — ਜੀ"

"ਪਰ ਹਰਜ ਕੀ ਏ — ਚਲ ਚੁਕ"

ਕੇਸੋ ਝੁਕੀ ਪਰ ਇਉਂ ਜੀਕਰ ਉਹਨੂੰ ਕਿਸੇ ਧੌਣੋਂ ਫੜ ਕੇ ਨਿਵਾਂਇਆ ਹੁੰਦਾ ਹੈ। ਪੰਡ ਨੂੰ ਉਸ ਇਕ ਪਾਸੇ ਹੱਥ ਪਾਏ ਤੇ ਦੂਜੇ ਪਾਸੇ ਕੁਲਬੀਰ ਨੇ। ਪੰਡ ਸਿਰ ਤੇ ਧਰ ਕੇ ਛੁਟਦੇ ਹੱਥ ਦੀ ਉਂਗਲ ਕੁਲਬੀਰ ਨੇ ਹੌਲੀ ਜਿਹੀ ਕੇਸੋ ਦੇ ਅੰਗਾਂ ਨਾਲੋਂ ਸਰਕਾਈ ਤੇ ਮੁਸਕ੍ਰਾ ਪਿਆ।

ਕੇਸੋ ਜੀਕਰ ਮਣਾ ਮੂੰਹੀ ਭਾਰ ਸਿਰ ਤੇ ਟਿਕਣ ਕਰਕੇ ਪਤਾਲ ਨੂੰ ਨਿਘਰਦੀ ਜਾਂਦੀ ਸੀ। ਉਹ ਉਂਗਲ ਉਹਨੂੰ ਇਕ ਭਾਲਾ ਜਾਪਿਆ, ਜਿਹੜਾ ਆਪਣੇ ਫਾਲੇ ਦੀ ਨੋਕ ਨਾਲ ਉਹਨੂੰ ਧਰਤੀ ਅੰਦਰ ਪਿਆ ਧਕੇਲਦਾ ਸੀ। ਉਹਨੂੰ ਅੰਧੇਲੀ ਆ ਗਈ। ਪੰਡ ਸਿਰੋਂ ਢਹਿ ਪਈ ਤੇ ਉਹ ਘਰ ਨੂੰ ਪਤਾ ਨਹੀਂ ਕਦੋਂ ਮੁੜ ਪਈ। ਕੁਲਬੀਰ ਫਿਕੀ ਜਿਹੀ ਹਾਸੀ

40