ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਸਦਾ ਜਾਂਦੀ ਨੂੰ ਪਿਆ ਤਕਦਾ ਸੀ। ਕੇਸੋ ਮਾਨੋ ਸੁੰਨ ਹੋ ਗਈ ਸੀ। ਉਹਨੂੰ ਤੁਰਨਾ ਵੀ ਔਖਾ ਹੋ ਗਿਆ, ਉਹਦੇ ਪੈਰ ਧੌਣ ਧੌਣ ਦੇ ਹੁੰਦੇ ਜਾਂਦੇ ਸਨ। ਉਹ ਹੰਭ ਗਈ ਤੇ ਓੜਕ ਬਹਿ ਗਈ। ਕੁਲਬੀਰ ਦਾ ਘਿਰਣਤ ਮੂੰਹ ਉਹਦੀਆਂ ਅੱਖਾਂ ਅੱਗੇ ਮੁੜ ਮੁੜ ਆਉਂਦਾ ਸੀ ਤੇ ਉਹ ਉਹਨੂੰ ਅਗੋਂ ਹਟਾਉਣ ਤੇ ਯਤਨ ਕਰਦੀ ਮੁੜ ਉਠ ਕੇ ਟੁਰ ਪਈ।

ਜਦੋਂ ਘਰ ਅਪੜੀ ਤਾਂ ਬਿੱਲੋ ਉਹਨੂੰ ਤੜਕੇ ਅੜਿੰਗੀ ਪਰ ਕੇਸੋ ਨੂੰ ਸੁਣੀ ਹੀ ਨਾ। ਲੋਚੀ ਦੌੜ ਕੇ ਟੰਗਾਂ ਨੂੰ ਪਲਚਿਆ, ਕੇਸੋ ਨੇ ਪੋਲਾ ਜਿਹਾ ਪਾਸੇ ਹਟਾ ਦਿੱਤਾ ਤੇ ਉਹ ਮੰਜੇ ਤੇ ਜਾ ਢਠੀ।

ਨ੍ਹੇਰਾ ਹੋ ਚੁਕਿਆ ਸੀ, ਚੁੱਲ੍ਹਾ ਬੁਝਿਆ ਪਿਆ ਸੀ। ਇਕ ਵੀ ਚੰਗਿਆੜਾ ਅਜ ਓਥੇ ਨਹੀਂ ਸੀ ਮਚਦਾ। ਲੋਚੀ ਵਾਰ ਵਾਰ ਮਾਂ ਤੋਂ ਪਿਆ ਪੁਛਦਾ ਸੀ

"ਮਾਂ ਭਾਈਆ ਰੱਬ ਕੋਲ ਏ — ਤੇ ਰੱਬ ਕਿਥੇ ਏ?"

ਪਰ ਕੇਸੋ ਬੁਝੇ ਹੋਏ ਚੁਲ੍ਹੇ ਦੀ ਸੁਆਹ ਵਲ ਤਕਦੀ ਸੀ, ਉਸ ਕੋਈ ਉੱਤਰ ਨਾ ਦਿੱਤਾ। ਲੋਚੀ ਨੇ ਮੁੜ ਆਖਿਆ — ‘ਦੱਛ ਵੀ ਮਾਂ ਰੱਬ ਕਿਥੇ ਏ?"

"ਕਿਤੇ ਵੀ ਨਹੀਂ ਰੱਬ ਲੋਚੀ!" ਮਾਂ ਉਭੜਵਾਹੀ ਬੋਲੀ।

ਹਵਾ ਦੇ ਇਕ ਠੰਢੇ ਬੁੱਲੇ ਨੇ ਚੰਗਿਆੜਿਆਂ ਦੀ ਥਾਂ ਅਜ ਚੁੱਲ੍ਹੇ ਦੀ ਸੁਆਹ ਸਾਰੇ ਅੰਦਰ ਵਿਚ ਖਿਲਾਰ ਦਿੱਤੀ।

ਕੇਸੋ ਕਈ ਦਿਨ ਘਰੋਂ ਬਾਹਰ ਨਾ ਨਿਕਲੀ, ਤੇ ਨਾ ਮੱਝ ਲਈ ਪੱਠੇ ਆਂਦੇ। ਲੋਚੀ ਨੇ ਇਕ ਦਿਨ ਹਰਾਨੀ ਨਾਲ ਪੁਛਿਆ:

"ਮਾਂ ਹੁਣ ਬਿੱਲੋ ਲਈ ਪੰਡ ਨਹੀਂ ਲਿਆਉਂਦੀ ਖੱਬਲ ਦੀ ਤੂੰ?"

"ਬਿਲੋ ਨੂੰ ਹੁਣ ਘਰੋਂ ਤੂੜੀ ਪਾਇਆ ਕਰਾਂਗੇ ਪੁੱਤਰ"

"ਕਿਉਂ ਮਾਂ? ਖੱਬਲ ਦੀ ਪੰਡ ਕਿਉਂ ਨਹੀਂ?"

"ਪੰਡਾਂ ਮੈਥੋਂ ਚੁੱਕਣ ਨਹੀਂ ਹੁੰਦੀਆਂ— ਬੋਝਲ ਹੋ ਗਈਆਂ ਨੇ ਲੋਚੀ।"

ਲੋਚੀ ਖ਼ਾਮੋਸ਼ੀ ਨਾਲ ਖਲੋਤਾਾ ਮਾਂ ਦੇ ਮੂੰਹ ਉਤੇ ਝਾਕਦਾ ਰਿਹਾ।

41