ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਥਣ

ਨਿਆਮਤ ਠੇਕੇ ਤੇ ਪੈਲੀਆਂ ਲੈ ਕੇ ਵਾਹੁੰਦਾ ਵਾਹੁੰਦਾ ਬੁੱਢਾ ਹੋ ਗਿਆ ਸੀ। ਸਾਰੀ ਉਮਰ ਵਿਚ ਇਕ ਪੈਲੀ ਵੀ ਉਹ ਆਪਣੀ ਮਲਕੀਅਤ ਦੀ ਨਹੀਂ ਸੀ ਬਣਾ ਸਕਿਆ। ਉਹ ਸੱਚਾ ਸੁੱਚਾ ਤੇ ਈਮਾਨਦਾਰ ਮਨੁੱਖ ਸੀ, ਪਰ ਆਪਣੀ ਉਮਰ ਦੇ ਜੁਗਾਂ ਜੇਡ ਬਹੁਤ ਵਰੇ ਉਸ ਬੇ-ਬਸੀ ਵਿਚ ਹੀ ਗੁਜ਼ਾਰੇ ਸਨ। ਮੌਕਲਾਈ ਤੇ ਅਸੂਦਗੀ ਦੇ ਸੁਫਨੇ ਖ਼ਬਰੇ ਉਹਦੀ ਦੁਨੀਆ ਵਿਚੋਂ ਮੁੱਕ ਚੁਕੇ ਸਨ।

ਉਹਦੀ ਆਯੂ ਦੇ ਮੁਢ ਤੋਂ ਲਗੇ ਆਉਂਦੇ ਕਣਕਾਂ ਦੇ ਸੁਨਹਿਰੀ ਖੇਤਾਂ ਨੇ, ਸਰ੍ਹਿਓਂ ਦੀਆਂ ਫੁਲਾਂ ਨਾਲ ਛਲਕਦੀਆਂ ਪੈਲੀਆਂ ਨੇ, ਸਾਵੇ ਕਮਾਦਾਂ ਦੀ ਖੜ ਖੜ ਤੇ ਅਲਸੀਆਂ ਦੇ ਅਸਮਾਨੀ ਰੂਪ ਨੇ ਉਹਦੇ ਜੀਵਨ ਵਿਚ ਇਕ ਸਦੀਵੀ ਜੋਬਨ ਪੈਦਾ ਕਰ ਦਿੱਤਾ ਹੋਇਆ ਸੀ। ਬ੍ਰਿਛਾਂ ਉਤੇ ਪਤ ਝੜ ਆਉਂਦੀ; ਬਾਗ਼ਾਂ ਨੂੰ ਖ਼ਜ਼ਾਂ ਬੇ-ਆਬਾਦ ਕਰ ਜਾਂਦੀ, ਪਰ ਪਿੰਡ ਵਾਲੇ ਆਂਹਦੇ ਸਨ: "ਨਿਆਮਤ ਦੇ ਚਿਹਰੇ ਤੇ ਇਕ ਬੇ-ਮਲੂਮੀ ਜਿਹੀ ਮੁਸਕਾਨ

ਸਦਾ ਹੀ ਰਹਿੰਦੀ ਹੈ — ਇਹ ਜਦੋਂ ਮੱਥੇ ਦੇ ਵਲਾਂ ਨੂੰ ਤਾਣਦਾ ਹੈ ਤਾਂ

43