ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਅਨੋਖੀ ਸੰਜੀਦਗੀ ਉਸ ਦੇ ਮੂੰਹ ਉਤੋਂ ਲਭਦੀ ਹੈ।"

ਉਹਦੀ ਜ਼ਿੰਦਗੀ ਵਿਚ ਸਵੇਰਾਂ ਆਈਆਂ, ਦੁਪਹਿਰਾਂ ਚਮਕੀਆਂ ਤੇ ਸ਼ਾਮਾਂ ਢਲੀਆਂ। ਪਰ ਉਮਰ ਦੇ ਏਸ ਭਾਗ ਵਿਚ ਉਹਨੂੰ ਸ਼ਾਮਾਂ ਨਾਲ ਵਧੇਰੇ ਦਿਲਚਸਪੀ ਸੀ। ਤਿਰਕਾਲਾਂ ਵੇਲਿਆਂ ਦੇ ਨਕਸ਼ੇ ਉਹਦੇ ਦਿਲ ਤੇ ਉਕਰਦੇ ਜਾ ਰਹੇ ਸਨ।

ਪਹਿਲੀ ਉਮਰੇ ਨਿਆਮਤ ਦੇ ਕੋਈ ਔਲਾਦ ਵੀ ਨਹੀਂ ਸੀ ਹੋਈ। ਜੁਆਨੀ ਬੇ-ਸਮਰ ਹੀ ਬੀਤ ਚੁਕੀ ਸੀ। ਹੁਣ ਪਿਛਲੇਡੇ ਜਿਹੇ ਇਕ ਕੁੜੀ ਉਹਦੇ ਘਰ ਜੰਮੀ। ਪਿੰਡ ਦੇ ਮੌਲਵੀ ਕੋਲੋਂ ਉਹਦਾ ਨਾਉਂ ਰਖ ਵਾਇਆ — ਸਲੀਮਾਂ।

ਸਲੀਮਾਂ ਅਠਾਂ ਨੌਆਂ ਵਰਿਆਂ ਦੀ ਹੋ ਚੁਕੀ ਸੀ। ਨਿਆਮਤ ਦੀ ਪਤਨੀ ਨੇ ਉਹਨੂੰ ਕੁਕੜੀ ਦੇ ਚੂਚੇ ਵਾਂਗ ਪਾਲਿਆ — ਉਨ੍ਹਾਂ ਦਿਨਾਂ ਵਿਚ — ਜਦੋਂ ਮੁਸੀਬਤ ਰਾਤ ਦੇ ਸੰਨਾਟਿਆਂ ਵਿਚ ਉਨਾਂ ਦੇ ਬੂਹੇ ਠਕੋਰਿਆ ਕਰਦੀ ਸੀ। ਜਿਉਂਦੇ ਉਹ ਆਪਣੀ ਕਮਾਈ ਦੇ ਆਸਰੇ ਹੀ ਸਨ। ਨਿਆਮਤ ਨੇ ਕਦੇ ਕਿਸੇ ਅਗੇ ਹਥ ਨਹੀਂ ਸੀ ਅਡਿਆ, ਇੱਥੋਂ ਤਕ ਕਿ ਜਦੋਂ ਸਲੀਮਾਂ ਬੱਚੀ ਸੀ, ਓਦੋਂ ਕਈ ਵਾਰ ਨਿਆਮਤ ਤੇ ਉਹਦੀ ਪਤਨੀ ਰਾਤੀਂ ਭੁਖਣ-ਭਾਣੇ ਹੀ ਸਰਾਂਦੀ ਬਾਂਹ ਧਰ ਕੇ ਸਬਰ ਨਾਲ ਸੌਂ ਜਾਂਦੇ — ਤੇ ਸਲੀਮਾਂ ਅਧੀ ਰਾਤ ਜਾਗ ਕੇ ਆਖਦੀ, "ਮਾਂ-ਦੁਧ।"

ਭੁਖੀ ਮਾਂ ਦੀਆਂ ਛਾਤੀਆਂ ਵਿਚ ਦੁਧ ਕਿਥੋਂ ਆਵੇ? ਬੱਚੀ ਦੀਆਂ ਵਿਲਕਣਾਂ ਭਾਵੇਂ ਮਾਂ ਦੇ ਲਹੂ ਨੂੰ ਵੀ ਦੁਧ ਵਿਚ ਬਦਲ ਦੇਂਦੀਆਂ ਹਨ, ਪਰ ਸਲੀਮਾਂ ਦੀ ਮਾਂ ਦੇ ਖ਼ੂਨ ਦਾ ਇਕ ਇਕ ਕਤਰਾ ਦੁਧ ਬਣ ਕੇ ਸਲੀਮਾਂ ਦੇ ਢਿਡ ਵਿਚ ਜਾ ਚੁਕਾ ਹੁੰਦਾ ਸੀ।ਪੋਪਲੀਆਂ ਛਾਤੀਆਂ ਨੂੰ ਮੁੜ ਮੁੜ ਚਪੋਲ ਕੇ ਸਲੀਮਾਂ ਮੁੜ ਆਖਦੀ।

"ਮਾਂ—ਦੁਧ", ਕੋਲ ਸੁਤੇ ਨਿਆਮਤ ਦੀ ਜਾਗ ਖੁਲ੍ਹ ਜਾਂਦੀ।

"ਮੈਂ ਕਿਥੋਂ ਦਿਆਂ ਦੁਧ ਇਹਨੂੰ" ਮਾਂ ਦੁਖ ਪਰ ਸਬਰ ਨਾਲ

ਅਗੋਂ ਬੋਲਦੀ।

44