ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਂਦੀ, ਉਹ ਸਲੀਮਾਂ ਦੇ ਮੂੰਹ ਉਤੇ ਤਕਦਾ। ਸਲੀਮਾਂ ਦੀਆਂ ਗੋਰੀਆਂ ਗਲ੍ਹਾਂ ਉਤੇ ਚਮਕਦੀ ਸੁਰਖੀ ਉਹਨੂੰ ਊਸ਼ਾ ਦੀ ਲਾਲੀ ਵਾਂਗ ਜਾਪਦੀ। ਮੁੜ ਲਹੂ ਨਾੜਾਂ ਵਿਚ ਹੁਲਸਾ ਉਠਦਾ। ਉਹਨੂੰ ਇੰਜ ਜਾਪਦਾ ਜਾਣੀ ਉਹਦੇ ਜੀਵਨ ਨੂੰ ਕਿਸੇ ਸਵੇਰ ਦਾ ਬੂਟਾ ਆਇਆ ਹੈ ਤੇ ਉਹ ਦੋਵੇਂ ਜਣੇ ਸਹਿਜੇ ਸਹਿਜੇ ਨਹਿਰ ਦੇ ਕੰਢੇ ਜਾ ਖਲੋਂਦੇ। ਮਸਤ ਵਗੇ ਜਾਂਦੇ ਪਾਣੀ ਨੂੰ ਸਲੀਮਾਂ ਪੁਛਦੀ:—

"ਅੱਬਾ!— ਆਥਣ ਵੇਲੋਂ ਜਦੋਂ ਸਾਰੇ ਡੰਗਰ, ਜਨੌਰ ਆਪੋ ਆਪਣੇ ਘਰੀਂ ਪਰਤ ਜਾਂਦੇ ਹਨ ਤਾਂ ਨਹਿਰ ਦਾ ਪਾਣੀ ਕਿੱਥੇ ਜਾਂਦਾ ਹੈ?"

ਉਹ ਚੁਪ ਚਾਪ ਖਲੋਂ ਜਾਂਦਾ। ਸਲੀਮਾਂ ਦੇ ਅਜਿਹੇ ਪ੍ਰਸ਼ਨ ਨਾਲ ਖ਼ਿਆਲਾਂ ਦੀ ਇਕ ਧਾਰਾ ਉਹਦੋਂ ਮਨੋਂ ਉਠਦੀ, ਉਹਨੂੰ ਆਪਣਾ ਬੁਢੇਪਾ ਇਕ ਢਲਦੀ ਆਥਣ ਦੀ ਛਾਂ ਜਾਪਦੀ— ਇਕ ਮੰਜ਼ਲ ਤੇ ਔਪੜਦੀ ਪਾਣੀ ਦੀ ਧਾਰਾ ਜਿਹੜੀ ਓੜਕ ਮੁੱਕ ਜਾਂਦੀ ਹੈ।

"ਬੱਚੀ! ਪਾਣੀ ਆਥਣ ਨੂੰ ਦੂਰ ਦੁਰਾਡੇ ਧਰਤੀ ਦੀ ਕੁਖ ਵਿਚ ਜਾ ਅਲੋਪ ਹੁੰਦਾ ਹੈ।"

"ਦੋਹਾਂ ਨੇ ਦੂਰ ਤਕ, ਵਗਦੇ ਪਾਣੀ ਨੂੰ ਤਕਿਆ। ਨਹਿਰ ਘਟਦੀ ਘਟਦੀ ਓੜਕ ਇਕ ਕੂਲ ਜਿਹੀ ਬਣੀ ਹੋਈ ਦੋਹਾਂ ਨੂੰ ਦਿੱਸੀ ਤੇ ਪਾਣੀ ਪਤਲੀ ਧਾਰ ਬਣ ਕੇ ਕਿਧਰੇ ਗੁੰਮ ਹੁੰਦਾ ਨਜ਼ਰੀ ਆਇਆ। ਓਦੂੰ ਅੱਗੇ ਸੂਰਜ ਅੱਧਾ ਧਰਤੀ ਅੰਦਰ ਨਿੱਘਰਦਾ ਨਿੱਘਰਦਾ ਸੂਹੇ ਅੰਗਾਰ ਵਾਂਗ ਭਖ਼ ਰਿਹਾ ਸੀ।

ਸਲੀਮਾਂ ਨੇ ਪੁੱਛਿਆ, "ਉਹ ਲਾਲੀ ਕੀ ਹੈ, ਜਿਥੇ ਪਾਣੀ ਮੁਕਦਾ ਹੈ?”

"ਉਹ ਅਜ ਦੇ ਦਿਨ ਦੀ ਆਥਣ ਹੈ, ਪੱਤਰ!"

"ਪਰ ਆਥਣ ਨੂੰ ਤਾਂ ਨ੍ਹੇਰਾ ਹੋ ਜਾਂਦਾ ਹੁੰਦਾ ਹੈ, ਜਿਕੁਰ ਹੁਣ ਹੋ ਰਿਹਾ ਹੈ", ਸਲੀਮਾਂ ਨੇ ਹੈਰਾਨੀ ਨਾਲ ਪੁੱਛਿਆ।

"ਜਿਥੇ ਆਸ ਹੈ ਓਥੇ ਚਮਕ ਜ਼ਰੂਰ ਹੈ" ਗੁੰਮੇ ਜਿਹੇ ਨਿਆਮਤ ਨੇ

47