ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਲੀਮਾਂ ਦੇ ਮੂੰਹ ਉਤੋਂ ਹਟ ਕੇ ਆਪਣੇ ਝੁਰੜੇ ਹੱਥਾਂ ਅਤੇ ਸਾਰੇ ਸਰੀਰ ਤੇ ਜਾ ਟਿਕਦੀ ਤੇ ਬਦੋ ਬਦੀ ਉਹਦੇ ਅੰਦਰੋਂ ਇਕ ਹਉਕਾ ਨਿਕਲ ਜਾਂਦਾ — "ਹੁਣ ਆਥਣ ਹੈ — ਫ਼ਸਲਾਂ ਦੀਆਂ ਪਤੀੀਆਂ ਸੁਕੜ ਰਹੀਆਂ ਨੇ — ਫੁਲ ਮਟੀਂਦੇ ਜਾ ਰਹੇ ਨੇ — ਥੱਕੀ ਹੋਈ ਦੁਨੀਆ ਸੌਂ ਜਾਏਗੀ — ਜਦੋਂ ਨ੍ਹੇਰਾ ਹੋ ਗਿਆ।

"ਅੱਬਾ ਚਲ ਵੀ ਨੇਰਾ ਹੋਣ ਨੂੰ ਆਇਆ ਹੈ? ਸਲੀਮਾਂ ਮੁੜ ਆਖਦੀ। ਨਿਆਮਤ ਤ੍ਰਬਕ ਕੇ ਖ਼ਿਆਲਾਂ ਦੀ ਦੁਨੀਆਂ ਚੋਂ ਨਿਕਲ ਆਉਂਦਾ — "ਚਲ ਬੱਚੀ — ਮੇਰੀ ਸਲੀਮੀ — ਸਚ ਮੁਚ ਹੀ ਆਥਣ ਹੋ ਰਹੀ ਹੈ।"

++++

ਜਿਉਂ ਜਿਉਂ ਨਿਆਮਤ ਦੇ ਦਿਨ ਢਲਦੇ ਜਾਂਦੇ ਸਨ। ਉਹਨੂੰ ਸ਼ਾਮਾਂ ਵਧੇਰੇ ਖਿਚਵੀਆਂ ਜਾਪਦੀਆਂ ਸਨ। ਆਥਣ ਵੇਲੇ ਉਹ ਹਰੇਕ ਵਸਤ ਨੂੰ ਬੜੇ ਗਹੁ ਨਾਲ ਤਕਦਾ।

ਲੰਮੇਰੇ ਹੁੰਦੇ ਤਿਰਕਾਲਾਂ ਦੇ ਪਰਛਾਵਿਆਂ ਉਤੇ ਉਹ ਨੀਝ ਗੱਡ ਦਿੰਦਾ — "ਕਿਥੇ ਜਾਣਗੇ ਵਧਦੇ ਵਧਦੇ ਇਹ ਪਰਛਾਵੇਂ— " ਹੌਲੀ ਹੌਲੀ ਟੁਰ ਕੇ ਉਹ ਕਿਸੇ ਪਰਛਾਵੇਂ ਦੇ ਸਿਰੇ ਤੇ ਜਾ ਖਲੋਂਦਾ। ਪਰਛਾਵਾਂ ਅਗੇਰੇ ਸਰਕਦਾ ਓੜਕ ਡੁਬਦੇ ਸੂਰਜ ਨਾਲ ਹੀ ਅਲੋਪ ਹੋ ਜਾਂਦਾ। ਨਿਆਮਤ ਪਰੇਸ਼ਾਨ ਜਿਹਾ ਹੋ ਕੇ ਪਰਤ ਜਾਂਦਾ। ਕਦੇ ਘੁਸਮੁਸਾ ਹੁੰਦਿਆਂ ਕਿਸੇ ਪੰਛੀ ਨੂੰ ਆਹਲਣੇ ਵਿਚ ਵੜਦਿਆਂ ਤੱਕ ਕੇ ਨਿਆਮਤ ਖਲੋ ਜਾਂਦਾ। ਉਹਨੂੰ ਆਰਾਮ ਕਰਦਿਆਂ ਵੇਂਹਦਾ — "ਬਸ ਆਥਣ ਮਗਰੋਂ ਆਰਾਮ ਹੀ ਆਰਾਮ ਹੈ, ਨ੍ਹੇਰੀ ਰਾਤ ਹੈ — ਚੁੱਪ ਹੈ — ਸੰਨਾਟਾ ਹੈ — ਇਕ ਨਿਰਾਸਤਾ ਜਿਹੀ ਧੁੰਦ ਵਾਂਗ ਉਹਦੇ ਮੂੰਹ ਉਤੇ ਛਾ ਜਾਂਦੀ।

ਏਨੇ ਨੂੰ ਸਲੀਮਾਂ ਉਹਦੀ ਉਂਗਲ ਖਿਚ ਕੇ ਉਹਦੀ ਬਾਂਹ ਨੂੰ ਹਲੂਣਦੀ ਹੋਈ ਆਖਦੀ — "ਅੱਬਾ — ਅੰਬਾ! ਅੱਜ ਮੈਂ ਨਹਿਰ ਤੇ ਨਹਾਣ ਜਾਵਾਂਗੀ — ਨਹਾਵੇਂਗਾ ਅੱਬਾ!"

"ਨਹਾਵਾਂਗਾ ਕਿਉਂ ਨਹੀਂ ਪੁੱਤਰ" ਨਿਆਮਤ ਦੀ ਨਿਰਾਸਤਾ ਟੁੱਟ

46