ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਆਖਿਆ ਸੀ, "ਮਾਲਕ ਮੈਨੂੰ ਰਾਜ਼ੀ ਹੋ ਲੈਣ ਦਿਓ, ਮੈਂ ਕੰਮ ਦੀ ਕਸਰ ਪੂਰੀ ਕਰ ਦਿਆਂਗਾ।" ਨੌਕਰੀਉਂ ਹਟਾਏ ਜਾਣ ਦੇ ਡਰੋਂ ਕੀਕਰ ਉਹ ਬਿਮਾਰੀ ਦੇ ਮੁਢਲੇ ਦਿਨਾਂ ਵਿਚ ਖੇਤਾਂ ਵਿਚ ਪਾਣੀ ਲੁਆਉਂਦਾ ਰਿਹਾ, ਗੋਡੀ ਕਰਾਉਂਦਾ ਸੀ, ਕਦੇ ਵੀ ਮਾਲਕ ਦਾ ਆਖਾ ਨਾ ਮੋੜਿਆ..... ਤੇ ਬਿਮਾਰੀ ਵਿਗੜਦੀ ਗਈ। ਜਾਂਦੇ ਜਾਂਦੇ ਕਿਰਪੂ ਦੇ ਅੰਦਰ ਇਹ ਗਲਾਂ ਘੁੰਮਦੇ ਖਰਾਸ ਦੇ ਪੁੜਾਂ ਵਾਂਗ ਭੌਂ ਰਹੀਆਂ ਸਨ।

ਆਖ਼ਰਾਂ ਦੀ ਪੋਹ ਦੀ ਰਾਤ ਮਾਨੋ ਪ੍ਰਣ ਕਰ ਚੁਕੀ ਸੀ ਕਿ ਸਭ ਕਾਸੇ ਨੂੰ ਮੁੰਜਮਦ ਕਰ ਕੇ ਛਡਾਂਗੀ। ਟੁੱਟੀ ਜੁੱਤੀ, ਗੋਡਿਆਂ ਤੀਕਰ ਧੋਤੀ, ਅਧੋਰਾਣੇ ਜਿਹੇ ਮੈਲੇ ਖੇਸ ਦੀ ਬੁੱਕਲ ਵਿਚ ਕਿਰਪੂ ਸੁੱਤੀ ਬਸਤੀਉਂ ਬਾਹਰ ਨਿਕਲ ਗਿਆ। ਸਰੀਰ ਦੀ ਸਤਿਆ ਦੁੰਹ ਮਹੀਨਿਆਂ ਦੀ ਬਿਮਾਰੀ ਨੇ ਚੂਸ ਘੱਤੀ ਸੀ। ਕਾਲੀ ਰਾਤ ਉਹਨੂੰ ਮਾਲ ਗੱਡੀ ਦੇ ਐਂਜਣ ਵਾਂਗ ਭਾਸਦੀ ਸੀ, ਜਿਹੜਾ ਮਾਨੋਂ ਉਹਦੇ ਉਤੋਂ ਦੀ ਲੰਘ ਜਾਏਂਗਾ।

ਉਹਨਾਂ ਮੁਰੱਬਿਆਂ ਵਿਚੋਂ ਦੀ ਜਿਥੇ ਉਸ ਕੜਕਦੀਆਂ ਧੁਪਾਂ ਵਿਚ ਦਸਾਂ ਵਰ੍ਹਿਆਂ ਤੋਂ ਹਲ ਵਾਹੇ, ਪਾਣੀ ਲਾਏ, ਗੋਡੀਆਂ ਦਿਤੀਆਂ, ਕਰਾਹ ਵਗਾਏ, ਉਹ ਹੌਲੀ ਹੌਲੀ ਲੰਘ ਰਿਹਾ ਸੀ।

ਕਪਾਹ ਦੀਆਂ ਪੱਤੀਆਂ ਰਾਤ ਦੀ ਗਿੱਲ ਨਾਲ ਭਿਜਣੀਆਂ ਸ਼ੁਰੂ ਹੋ ਗਈਆਂ। ਕਿਰਪੂ ਦਾ ਬੀਜਿਆ ਤੋਰੀਆ ਫਲੀਆਂ ਨਾਲ ਲਦਿਆ ਹੋਇਆ ਧਰਤੀ ਉਤੇ ਖਾਮੋਸ਼ ਵਿਛਿਆ ਪਿਆ ਸੀ। ਕਮਾਦ ਵਿਚ ਕੋਈ ਰੌਲਾ ਨਹੀਂ ਸੀ, ਕਿਰਪੂ ਸਭ ਕਾਸੇ ਵਲ ਅਖਾਂ ਪਾੜ ਪਾੜ ਤਕਦਾ ਲੰਘਿਆ ਜਾਂਦਾ ਸੀ। ਮਾਨੋ ਸਾਰੀਆਂ ਫਸਲਾਂ ਉਹਨੂੰ ਪੁਛ ਰਹੀਆਂ ਸਨ, "ਕਿਰਪੂ ਤੂੰ ਟੁਰ ਚਲਿਆ ਏਂ?"

ਕਿਰਪੂ ਦਾ ਰੋਣ ਤੇ ਚਿਤ ਕਰਦਾ ਸੀ, ਪਰ ਉਸ ਕੋਲੋਂ ਰੋਣ ਵੀ ਤੇ ਸੀ ਹੁੰਦਾ। ਇਕ ਸਮੁੰਦਰ ਜਿਹਾ ਗਲ ਵਿਚ ਉਮਡ ਕੇ ਵਿਸ਼ੇ ਰੁਕ ਜਾਂਦਾ ਸੀ।

ਤਰੇਲ ਤੁਪਕੇ ਬੋਝਲ ਹੋ ਕੇ ਪੱਤੀਆਂ ਦੀਆਂ ਨੋਕਾਂ ਤੋਂ ਆ ਚਮਕੇ।

68