ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਰਿਆਂ ਦੀ ਲੋਅ ਵਿਚ ਉਹਨੂੰ ਇਉਂ ਭਾਸਦਾ ਸੀ ਜੇਕਰ ਸਾਰੀਆਂ ਪੈਲੀਆਂ ਦੀਆਂ ਫ਼ਸਲਾਂ ਉਸ ਵਗੇ ਜਾਂਦੇ ਨੂੰ ਤਕ ਕੇ ਡੁਸ ਡੁਸ ਕਰਦੀਆਂ ਹੰਝੂ ਕੇਰ ਰਹੀਆਂ ਹੋਣ। ਠੰਢ ਅਤਿ ਦੀ ਉਤਰ ਆਈ। ਟਾਹਣੀਆਂ ਦੇ ਪੱਤਰ, ਵਣਾਂ ਦੀਆਂ ਲਗਰਾਂ ਤੇ ਕਰੀਰਾਂ ਦੀਆਂ ਕਰੂੰਬਲਾਂ ਉੱਤੇ ਚਿੱਟਾ ਕੋਰਾ ਜੰਮ ਗਿਆ। ਕਿਰਪੂ ਦੀ ਬੁੱਕਲ ਉਤੋਂ ਗਿਲੀ ਹੋ ਗਈ ਸੀ। ਉਹਦੀਆਂ ਮੁਛਾਂ ਵਿਚ ਜੰਮਿਆ ਹੋਇਆ ਕੱਕਰ ਨਿਘੇ ਸਾਹਾਂ ਨਾਲ ਪੰਘਰ ਪੰਘਰ ਦਾੜੀ ਦੀਆਂ ਨੋਕਾਂ ਤੇ ਤਪਕੋ ਬਣ ਕੇ ਲਮਕਿਆ ਹੋਇਆ ਸੀ। ਸੁਭਾਵਕ ਉਹਨੂੰ ਖ਼ਿਆਲ ਆਇਆ ਕਿ ਉਹਦਾ ਘਰ ਪੂਰੇ ਸੌ ਮੀਲਾਂ ਤੇ ਹੈ ਤੇ ਉਹਦਾ ਮੂੰਹ ਅੱਡਿਆ ਰਹਿ ਗਿਆ।

ਪੰਛੀ ਸਾਰਾ ਦਿਨ ਦਾਣਾ ਦੁਣਕਾ ਚੁਗ ਕੇ ਜਦੋਂ ਆਹਲਣਿਆਂ ਨੂੰ ਮੁੜਦੇ ਹਨ ਤਾਂ ਉਦੋਂ ਇਕ ਖ਼ਾਸ ਚਾਉ ਉਹਨਾਂ ਦੀ ਉਡਾਰੀ ਵਿਚ ਹੁੰਦਾ ਹੈ, ਬਚਿਆਂ ਨੂੰ ਮਿਲਣ ਦਾ – ਚੂੰ ਚੂੰ ਕਰਦੇ ਬੋਟਾਂ ਦੀਆਂ ਚੁੰਝਾਂ ਵਿਚ ਚੋਗਾ ਪਾਉਣ ਦਾ।

ਘਰ ਨੂੰ ਮੁੜਨ ਵੇਲੇ ਇਹੋ ਜਿਹਾ ਹਲੋਰਾ ਕਿਰਪੂ ਦੇ ਹਿਰਦੇ ਨੇ ਮਾਰਿਆ। ਬਿਮਾਰੀ ਦੇ ਕੁਟੇ ਹੜ ਕੜਕੇ ਤੇ ਨਾੜਾਂ ਵਿਚ ਪੁਰਾਣਾ ਲਹੂ ਚਾਲੂ ਹੋ ਗਿਆ। ਉਹ ਦਿਨ ਉਹਦੇ ਸੁਫਨਿਆਂ ਵਿਚ ਭੌਣ ਲਗੇ ਜਦੋਂ ਉਹ ਜੰਗਣ ਸਿੰਘ ਕੋਲ ਨੌਕਰੀ ਲਈ ਗਿਆ ਸੀ। ਜੰਗਣ ਸਿੰਘ ਨੂੰ ਲਫ਼ਟੈਨੀਓ ਰੀਟਾਇਰ ਹੋਣ ਤੇ ਨੀਲੀ ਬਾਰ ਵਿਚ ਸਰਕਾਰੋਂ ਚਾਰ ਮੁਰੱਬੇ ਮਿਲੇ ਸਨ । ਮੁਰੱਬੇ ਕਾਹਦੇ, ਜੰਗਲ ਹੀ ਜੰਗਲ ਪਿਆ ਸੀ।

"ਨੌਕਰੀ......’” ਜੰਗਣ ਸਿੰਘ ਬੋਲਿਆ ।

"ਜੀ ਹਾਂ” ਕਿਰਪੂ ਨੇ ਆਖਿਆ।

ਦਸ ਰੁਪਈਏ ਮਹੀਨਾ ਹਾਲਾਂ ਦਿਆਂਗਾ”

"ਜੀ ਚੰਗਾ" ਭੁਖ ਦੇ ਦੁਖੋਂ ਘਰੋਂ ਨਿਕਲੇ ਕਿਰਪੂ ਨੂੰ ਹੋਰ ਕੀ ਲੋੜੀਂਦਾ ਸੀ। ਚਹੁੰ ਮੁਰੱਬਿਆਂ ਦਾ ਜੰਗਲ ਭਾਵੇਂ ਸਾਹਮਣੇ ਸੀ ਪਰ

ਕਿਰਪੂ ਦੇ ਹਿਰਦੇ ਵਿਚ ਹਿੰਮਤ ਦਾ ਸਾਗਰ ਉਮਲ ਪਿਆ। ਬੜੇ ਕਾਮੇ

69