ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖ਼ਿਆਲ ਦੇ ਨਾਲ ਹੀ ਉਹਨੂੰ ਆਪਣੀ ਧੀ ਚਿੰਤੀ ਚੇਤੇ ਆ ਗਈ।

"ਚਿੰਤੀ! ੧੧ ਵਰ੍ਹਿਆਂ ਦੀ ਹੋਵੇਗੀ — ਵਰ੍ਹੇ ਦੀ ਸੀ ਜਦੋਂ ਮੈਂ ਘਰੋਂ ਨਿਕਲਿਆ — ਉਹ ਹੁਣ ਕੇਡੀ ਹੋਵੇਗੀ — ਆਪਣੀ ਮਾਂ ਦਾ ਹਥ ਵਟਾਉਂਦੀ" ਤੇ ਉਹ ਆਪਮੁਹਾਰਾ ਮੁਸਕਰਾ ਪਿਆ।

ਸੂਰਜ ਅੱਗ ਦੇ ਭਬੂਕੇ ਵਾਂਗ ਪਰਦਾ ਪਾੜ ਕੇ ਨਿਕਲ ਆਇਆ। ਹਰਿਕ ਵਸਤ ਦੀ ਟੀਸੀ ਉੱਤੇ ਰਾਤ ਦਾ ਜੰਮਿਆਂ ਹੋਇਆ ਕੋਰਾ ਸੂਰਜੀ ਕਿਰਨਾਂ ਨਾਲ ਅਨਾਰਾਂ ਦੇ ਦਾਣਿਆਂ ਵਾਂਗ ਚਮਕਦਾ ਸੀ।

ਪਿੰਡ ਦੇ ਮੁੰਡਿਆਂ ਬੋਹੜ ਹੇਠਾਂ ਢਾਂਡਰੀ ਆ ਬਾਲੀ। ਇਕ ਦੋ ਤਿੰਨ ਤੇ ਉਹ ਕਿੰਨੇ ਹੀ ਹੋ ਗਏ।

"ਕੁਝ ਖੇਡੀਏ?’’ਇਕ ਨੇ ਸਲਾਹ ਦਿੱਤੀ।

"ਕੀਕਰ?" ਦੂਜੇ ਪੁਛਿਆ।

"ਲੰਬੜ ਲੰਬੜ" ਤੀਜੇ ਆਖਿਆ।

"ਹਾਂ — ਹਾਂ — ਠੀਕ ਹੈ — ਠੀਕ ਹੈ" ਬਹੁਤੀਆਂ ਵਾਜਾਂ ਆਈਆਂ। ਸਵੇਰ ਦੀ ਚੜ੍ਹਦੀ ਧੁੱਪ ਵਿਚ ਬੁੱਕਲ ਮਾਰੀ ਬੈਠਾ ਕਿਰਪੂ ਮੁੰਡਿਆਂ ਵਲ ਤਕ ਰਿਹਾ ਸੀ।

ਇਕ ਲੰਬੜਦਾਰ ਬਣ ਗਿਆ। ਤੇ ਕੁਝ ਉਹਦੇ ਨੌਕਰ। ਲੰਬੜਦਾਰ ਇਕ ਥੜੇ ਤੋਂ ਬਹਿ ਗਿਆ ਜਿਹੜਾ ਇੱਟਾਂ ਦਾ ਬਣਿਆ ਹੋਇਆ ਸੀ।

"ਕੋਈ ਹੈ ਸ਼ਕੈਤ" ਲੰਬੜਦਾਰ ਰੁਅਬ ਨਾਲ ਬੋਲਿਆ।

"ਜੀ ਹਾਂ" ਮੁਖੀ ਕਾਮੇ ਨੇ ਅਗੇ ਵਧ ਕੇ ਕਿਹਾ।

"ਕੀ ਏ?"

"ਜੀ ਓਸ ਨੌਕਰ ਨੂੰ ਹਟਾ ਦੇਣਾ ਚਾਹੀਦਾ ਹੈ"

"ਲਿਆਓ — ਬੁਲਾਉ ਕਿਹੜਾ ਨੌਕਰ?" ਲੰਬੜ ਮੁੰਡੇ ਨੇ ਉਤਲੇ ਬੁਲ੍ਹ ਤੇ ਹਥ ਫੇਰਿਆ। ਮਾਨੋਂ ਮੁੱਛਾਂ ਨੂੰ ਗੇੜਾ ਦੇ ਰਿਹਾ ਸੀ।

ਨੌਕਰ ਫੜਿਆ ਹੋਇਆ ਆ ਗਿਆ ਤੇ ਲਿਆਉਣ ਵਾਲਾ ਬੋਲਿਆ

"ਹਜ਼ੂਰ ਇਹ ਜ਼ਮੀਨਾਂ ਤੇ ਨਾ ਖਾਲਾ ਆਡ ਸਕਦਾ ਹੈ — ਨਾ ਰਾਤੀਂ

72