ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਣੀ ਲਾਉਣ ਜਾਂਦਾ ਹੈ — ਨਾ ਏਸ ਕੋਲੋਂ ਕਹੀ ਵਾਹੀ ਜਾਂਦੀ ਹੈ — ਹਰ ਵੇਲੇ ਬਿਮਾਰੀ ਦਾ ਪਜ ਕਰਦਾ ਰਹਿੰਦਾ ਹੈ—"

"ਜੀ ਮੈਂ ਤੇ ਸਭ ਕੁਝ ਕਰਦਾ ਹਾਂ"' ਦੋਸ਼ੀ ਬੋਲਿਆ।

"ਨਹੀਂ — ਹਰਾਮੀ! ਕਢ ਦਿਓ ਏਸ ਨੂੰ — ਕਢ ਦਿਓ — ਬਿਮਾਰੀ ਬਿਬੂਰੀ ਦਾ ਕੋਈ ਸੁਆਲ ਨਹੀਂ — ਕਢ ਦਿਓ" ਲੰਬੜਦਾਰ ਵਾਹੋ ਦਾਹੀ ਬੋਲਦਾ ਗਿਆ।

ਕਿਰਪੂ ਦੇ ਮੂੰਹ ਤੇ ਪਿਲੱਤਣ ਫਿਰ ਗਈ। ਲੰਬੜਦਾਰ ਉਹਨੂੰ ਜੰਗਣ ਸਿੰਘ ਪਰਤੀਤ ਦਿੱਤਾ ਜਿਹੜਾ ਉਹਨੂੰ ਧੱਕੇ ਮਾਰ ਕੇ ਆਪਣੇ ਘਰੋਂ ਕਢਦਾ ਪਿਆ ਸੀ, ਉਹ ਦਹਿਲ ਗਿਆ। ਜਿਨਾਂ ਖ਼ਿਆਲਾਂ ਵਿਚੋਂ ਉਹ ਲਖਾਂ ਯਤਨ ਨਿਕਲਣ ਦੇ ਕਰਦਾ ਸੀ ਮੁੜ ਸਾਰੀਆਂ ਮੁਸੀਬਤਾਂ ਇਕ ਇਕ ਕਰ ਕੇ ਉਹਦੇ ਅੰਦਰ ਚੱਕਰ ਲਾਉਣ ਲਗ ਪਈਆਂ। ਉਹ ਘਾਬਰ ਕੇ, ਉਠ ਖਲੋੜਾ ਤੇ ਤੁਰ ਪਿਆ ਕਾਹਲੀ ਕਾਹਲੀ।

ਮੁੰਡੇ ਉਸ ਜਾਂਦੇ ਨੂੰ ਤਕ ਕੇ ਤਾੜੀਆਂ ਮਾਰਨ ਲਗ ਪਏ। ਉਹ ਗਿਆ ਉਹ ਗਿਆ — ਲੰਬੜਦਾਰ ਦਾ ਨੌਕਰ — ਜਾਹ — ਜਾਹ ਨਿਕਲ ਜਾਹ — ਇਹ ਵਾਜਾਂ ਕਿੰਨੀ ਦੂਰ ਤੀਕਰ ਉਹਦਾ ਪਿੱਛਾ ਕਰਦੀਆਂ ਰਹੀਆਂ। ਉਹ ਕੰਨਾਂ ਵਿਚ ਉਂਗਲਾਂ ਠੋਕਦਾ ਸੀ ਕਿ ਉਹਨੂੰ ਕੁਝ ਸੁਣ ਨਾ ਸਕੇ।

ਉਹ ਹੁਣ ਬਹੁਤ ਥਕ ਚੁਕਿਆ ਸੀ। ਬਿਮਾਰੀ ਤੇ ਭੁਖ ਦੁਹਾਂ ਉਹਨੂੰ ਭੌਂਦਲਾ ਦਿੱਤਾ ਸੀ। ਇਕ ਪੱਕੀ ਸੜਕੇ ਉਹ ਤਰਿਆ ਜਾਂਦਾ ਸੀ। ਕਿਸੇ ਹਾਰਨ ਦੀ ਅਵਾਜ਼ ਉਹਦੇ ਕੰਨੀ ਪਈ। ਪਿੱਛੋਂ ਲਾਰੀ ਆ ਰਹੀ ਸੀ। ਕਿਰਪੂ ਨੇ ਬਾਂਹ ਦਿੱਤੀ, ਲਾਰੀ ਖਲੋ ਗਈ।

"ਕਿੱਥੇ ਜਾਣਾ ਈ?" ਕੰਡਕਟਰ ਨੇ ਪੁਛਿਆ।

"ਜਿਥੇ ਲਾਰੀ ਜਾਏਗੀ" ਕਿਰਪੂ ਨੇ ਐਵੇਂ ਜਿਹੇ ਕਹਿ ਦਿੱਤਾ।

"ਹੇਮ ਨਗਰ ਜਾਏਗੀ ਤੇ ਓਥੋਂ ਦਾ ਕਰਾਇਆ ਇਕ ਰੁਪਈਆ ਹੈ"

"ਰੁਪਈਆ ਤੇ ਹੈ ਨਹੀਂ"

73