ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਲਘਾਵਾਂਗੇ?"

ਕਿਰਪੂ ਦੀ ਆਤਮਾ ਹਿੱਲ ਗਈ। ਅਜ ਉਹ ਮੁੜ ਉਹੋ ਜਿਹਾ ਜਾ ਰਿਹਾ ਹੈ ਜਿਹੋ ਜਿਹਾ ਦਸ ਵਰ੍ਹੇ ਪਹਿਲਾਂ ਘਰੋਂ ਨਿਕਲਿਆ ਸੀ — ਕੰਗਾਲ — ਖਾਲੀ ਹੱਥ। ਜਿਉਂ ਜਿਉਂ ਘਰ ਨੇੜੇ ਆਉਂਦਾ ਜਾਂਦਾ ਸੀ ਵਹੁਟੀ ਦੇ ਬੋਲ ਸਵੇਰੇ ਜ਼ਰੂਰ ਜਾਹ ਕਿਧਰੇ ਨੌਕਰੀ ਕਰ ਉਹਦੇ ਹਿਰਦੇ ਵਿਚ ਗੁੰਜਾਰ ਪਾ ਰਹੇ ਸਨ।

ਰਾਤ ਦੇ ਤਿੰਨ ਵੱਜੇ ਹੋਣਗੇ ਜਦੋਂ ਉਹ ਪਿੰਡ ਦੀਆਂ ਕੰਧਾਂ ਕੋਲ ਪਹੁੰਚਿਆ। ਉਹ ਖਲੋ ਗਿਆ। ਹਰੇਕ ਸ਼ੈ ਨੂੰ ਸਿਞਾਨਣ ਦੇ ਉਹ ਯਤਨ ਕਰਦਾ ਸੀ ਪਰ ਨ੍ਹੇਰੇ ਵਿਚ ਕੁਝ ਵੀ ਨਹੀਂ ਸੀ ਦਿਸਦਾ। ਉਹ ਫੇਰ ਟੁਰ ਪਿਆ। ਪਾਥੀਆਂ ਦੇ ਗੁਹਾਰਿਆਂ ਵਿਚੋਂ ਦੀ। ਪਿੰਡ ਦੇ ਪਾਰਲੇ ਪਾਸੇ ਕੋਈ ਕੁੱਤਾ ਪਿਆ ਭੌਂਕਦਾ ਸੀ। ਉਹਦੀ ਭਿਆਨਕ ਵਾਜ ਰਾਤ ਨੂੰ ਚੀਰਦੀ ਜਾਂਦੀ ਸੀ। ਹਨੇਰੀ ਰਾਤ ਵਿਚ ਝਾੜੀਆਂ, ਕਿੱਕਰਾਂ, ਬੇਰੀਆਂ ਇਨਸਾਨੀ ਕਾਲੇ ਝੁੰਡਾਂ ਵਾਂਗ ਖਲੋਤੀੀਆਂ ਮਾਨੋ ਕਿਰਪੂ ਨੂੰ ਆਖ ਰਹੀਆਂ ਸਨ — "ਸਵੇਰੇ ਜ਼ਰੂਰ ਜਾਹ, ਕਿਧਰੇ ਨੌਕਰੀ ਕਰ, ਕਦੋਂ ਤੀਕਰ ਆਂਦਰਾਂ ਸੁਲਘਾਵਾਂਗੇ" ਕਿਰਪੂ ਦਹਿਲ ਗਿਆ।

ਓੜਕ ਆਪਣੇ ਘਰ ਅਗੇ ਉਹ ਖਲੋ ਗਿਆ। ਕੰਧਾਂ ਮੀਂਹ ਨਾਲ ਖੁਰ ਚੁਕੀਆਂ ਸਨ। ਛੱਪਰ ਟੁੱਟਿਆ ਹੋਇਆ, ਕੇਵਲ ਕੋਠਾ ਪਤਾ ਨਹੀਂ ਕੀਕਰ ਬਚ ਗਿਆ ਸੀ। ਉਹ ਦਬੇ ਪੈਰ ਕੋਠੇ ਦੇ ਬੂਹੇ ਅਗੇ ਸਾਹਾਂ ਨੂੰ ਡਕ ਕੇ ਜਾ ਖਲੋਤਾ। ਉਹ ਬੂਹਾ ਠਕੋਰਨਾ ਚਾਹੁੰਦਾ ਸੀ, ਪਰ ਝੀਤਾਂ ਥਾਈਂ ਅੰਦਰ ਉਹਨੂੰ ਮਧਮ ਜਿਹਾ ਚਾਨਣ ਦਿਸਿਆ। ਇਕ ਮਿਟੀ ਦਾ ਦੀਵਾ ਸਾਹਮਣੇ ਦੁਆਖੇ ਤੋਂ ਪਿਆ ਨਿੰਮ੍ਹਾ ਜਿਹਾ ਬਲਦਾ ਸੀ। ਉਹਦੀਆਂ ਨਿਗਾਹਾਂ ਇਕ ਵਡੀ ਝੀਤ ਅੱਗੇ ਜੰਮ ਗਈਆਂ। ਅੰਦਰਲੀ ਦਸ਼ਾ ਨਾਲ ਉਹਦੇ ਹਿਰਦੇ ਵਿਚ ਇਕ ਰਾਤ ਵਰਗਾ ਸਨਾਟਾ ਸੁਨਸੁਨਾ ਗਿਆ। ਉਸ ਬੂਹਾ ਨਾ ਖੜਕਾਇਆ।

ਉਸ ਤਕਿਆ, ਇਕ ਟੁੱਟੀ ਜਿਹੀ ਮੰਜੀ ਤੋਂ ਉਹਦੀ ਵਹੁਟੀ ਕੰਧ ਨਾਲ

75