ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਢਾਸਣਾ ਲਈ ਸੁੱਤੀ ਪਈ ਸੀ ਕਿਉਂਕਿ ਬਾਕੀ ਦੀ ਮੰਜੀ ਤੇ ਇਕ ਵੱਡਾ ਬੱਚਾ ਲੇਟਿਆ ਹੋਇਆ ਸੀ। ਵਹੁਟੀ ਦਾ ਮੂੰਹ ਝੁਰੜਿਆ ਜਿਹਾ, ਤੇ ਵਾਲ ਕਰੜਬਰੜੇ ਹੋ ਚੁਕੇ ਸਨ। ਦੋਵੇਂ ਜੀਅ ਏਡੀ ਠੰਢ ਵਿਚ ਇਕ ਪਾਟੇ ਜਿਹੇ ਖੇਸ ਵਿਚ ਵਲੇਟੇ ਪਏ ਸਨ। ਬੱਚਾ ਖ਼ਬਰੇ ਠੰਢ ਕਰਕੇ ਜਾਗਣ ਦੀ ਕੋਸ਼ਸ਼ ਕਰਦਾ ਪਰ ਮਾਂ ਉਂਘਲਾਂਦੀ ਉਂਘਲਾਂਦੀ ਉਹਨੂੰ ਥਾਪੜ ਦੇਂਦੀ। ਓੜਕ ਬੱਚਾ ਜਾਗ ਹੀ ਪਿਆ। ਕਿਰਪੂ ਨੇ ਸਾਹ ਰੋਕ ਲਏ, ਉਹ ਬੂਹਾ ਠਕੋਰਨ ਦਾ ਯਤਨ ਵੀ ਨਾ ਕਰ ਸਕਿਆ।

"ਮਾਂ......." ਬੱਚੇ ਰੋਂਦਿਆਂ ਰੋਦਿਆਂ ਆਖਿਆ।

"ਹਾਂ ਚਿੰਤੀ ਮੇਰੀ ਬਚੜੀ" ਮਾਂ ਮੁੜ ਥਾਪੜਦੀ ਸੀ। ਕਿਰਪੂ ਦਾ ਦਿਲ ਧੜਕ ਪਿਆ।

ਚਿੰਤੀ ਉਠ ਬੈਠੀ ਤੇ ਉਸ ਚੁੱਲ੍ਹੇ ਤੇ ਪਈ ਖਾਲੀ ਰੋਟੀਆਂ ਦੀ ਚੰਗੇਰ ਵਲ ਤਕਿਆ। ਪਰ ਮਾਂ "ਸੌਂ ਜਾ ਸੌਂ ਜਾ" ਆਖੀ ਜਾਂਦੀ ਸੀ। ਉਂਘਲਾਂਦੀ ਉਂਘਲਾਂਦੀ।

"ਮਾਂ ਭੁਖ......"

"ਸੌਂ ਜਾ ਚਿੰਤੀ…..ਬਚੜੀ, ਮੇਰੀ ....... ਤੇਰਾ ਭਾਈਆ ਨੌਕਰੀ ਤੋਂ ਆਵੇਗਾ — ਰੋਟੀਆਂ ਲਿਆਵੇਗਾ...." ਤੇ ਮਾਂ ਮੁੜ ਉਂਘਲਾ ਗਈ।

ਕਿਰਪੂ ਦੇ ਭਾ ਦਾ ਮਾਨੋ ਭੁਚਾਲ ਆ ਗਿਆ ਤੇ ਉਹਦੇ ਪੈਰ ਧਰਤੀ ਤੋਂ ਹਿਲ ਗਏ। ਉਹਨੀ ਪੈਰੀਂ ਉਹ ਮਲਕੜੇ ਮਲਕੜੇ ਪਿਛੇ ਪਰਤਿਆ ਤੇ ਹਨੇਰੇ ਵਿਚ ਮੁੜ ਗੁੰਮ ਹੋ ਗਿਆ।


76