ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ੀਸ਼ੇ ਅਗੇ

"ਕੀ ਵਕਤ ਏ? ਬਿੱਲੂ।" ਮਧੂ ਨੇ ਮੰਜੇ ਤੇ ਅੰਗੜਾਈ ਲੈ ਕੇ ਅੱਖਾਂ ਮਲੀਆਂ।

"ਘੁਸ ਮੁਸਾ ਹੋ ਗਿਆ ਹੈ — ਚਕਲੇ ਦੀ ਰੌਣਕ ਵਧ ਰਹੀ ਹੈ।"

"ਓਹੋ ਮੈਂ ਕਿੰਨਾ ਸੁਤੀ ਹਾਂ" ਮਧੂ ਖਿਲਰੇ ਵਾਲਾਂ ਨਾਲ ਉਠ ਬੈਠੀ।

"ਬਾਈ ਜੀ ਸੌਣਾ ਤੇ ਆਪੇ ਹੋਇਆ - ਰਾਤੀਂ ਜਾਗੋ ਜੋ ਚਿਰ ਤੀਕਰ ਸਾਓ" ਬਿੱਲੂ ਨੇ ਨਲਕੇ ਹੇਠ ਪਾਣੀ ਦੀ ਬਾਲਟੀ ਧਰਦਿਆਂ ਕਿਹਾ, "ਤੁਸੀਂ ਹੁਣ ਮੂੰਹ ਹਥ ਧੋ ਲਵੋ।"

"ਹਾਂ ਧੋਂਦੀ ਹਾਂ — ਰਤਾ ਚਕਲੇ ਵਿਚ ਬੱਤੀਆਂ ਜਗ ਲੈਣ ਦੇਹ।"

ਘੁਸਮੁਸਾ ਗਾੜ੍ਹਾ ਹੋ ਗਿਆ ਸੀ, ਜਦੋਂ ਮਧੂ ਨੇ ਨਹਾ ਕੇ ਕਪੜੇ ਬਦਲੇ ਤੇ ਕੰਘੀ ਕਰਨ ਲਈ ਸ਼ੀਸ਼ੇ ਅਗੇ ਖੜੋਨ ਦੀ ਥਾਂ ਕਰਸੀ ਤੇ ਬਹਿ ਗਈ। ਉਹਦਾ ਮਨ ਅਜ ਅਵੇਸਲਾ ਜਿਹਾ ਸੀ, ਖ਼ਬਰੇ ਕੁਵੇਲੇ ਸੌਣ ਕਰਕੇ। ਉਹ ਸ਼ੀਸ਼ੇ ਅਗੇ ਐਵੇਂ ਬੈਠੀ ਰਹੀ।

ਕਈ ਵਾਰੀ ਮਨ ਵਿਚ ਨਾ ਕੋਈ ਸੋਚ ਹੁੰਦੀ ਏ ਨਾ ਫੁਰਨਾ, ਨਾ

77