ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸੇ ਹਰਖ ਸੋਗ ਦਾ ਕੋਈ ਨਿਸ਼ਾਨ ਅੰਦਰ ਰੜਕਦਾ ਹੁੰਦਾ ਹੈ ਤੇ ਚਿਤ ਅਕਾਰਨ ਹੀ ਸੱਤਿਆ-ਹੀਣ ਜਿਹਾ ਹੋ ਜਾਂਦਾ ਹੈ —

ਮਧੂ ਨੇ ਕਿੰਨਾ ਚਿਰ ਵਾਲਾਂ ਨੂੰ ਕੰਘੀ ਨਾ ਛੁਹਾਈ। ਉਹ ਸ਼ੀਸ਼ੇ ਵਿਚ ਆਪਣੀ ਸੂਰਤ ਤਕਦੀ ਰਹੀ।

ਦੂਰ ਪਰੇ ਜਿਥੇ ਚਕਲੇ ਦਾ ਮੱਧਮ ਚਾਨਣ ਇਕ ਘੇਰਾ ਜਿਹਾ ਬਣਾਉਂਦਾ ਹੋਇਆ ਕਿਸੇ ਤਿਖੇਰੇ ਚਾਨਣ ਨਾਲ ਛੂੰਹਦਾ ਪਿਆ ਸੀ — — ਓਥੋਂ ਕਿਸੇ ਵਿਆਹ ਵਾਲੇ ਘਰੋਂ ਬੈਂਡ ਦੀਆਂ ਸੁਰਾਂ ਉਠ ਰਹੀਆਂ ਸਨ।

ਮਧੂ ਦੇ ਕੰਨੀਂ ਉਹ ਸੁਰਾਂ ਪੈਂਦੀਆਂ ਸਨ। ਪਰ ਉਹ ਓਧਰੋਂ ਧਿਆਨ ਹਟਾ ਕੇ ਛੇਤੀੀ ਕੰਘੀ ਕਰਨਾ ਚਾਹੁੰਦੀ ਸੀ।

ਕਿੰਨੇ ਯਤਨ ਕਰਨ ਤੇ ਵੀ ਵਾਲਾਂ ਵਿਚ ਕੰਘੀ ਪਾਈ ਨੂੰ ਉਹ ਤੋੜ ਨਾ ਖਿਚ ਸਕੀ — ਬੈਂਡ ਦੀਆਂ ਸੁਰਾਂ ਤੋਂ ਉਹਦਾ ਮਨ ਜੀਕਰ ਇਕ ਸੁਰ ਹੁੰਦੇ ਪਏ ਸਨ।

ਸ਼ੀਸ਼ੇ ਵਿਚ ਆਪਣੇ ਪ੍ਰਤਿਬਿੰਬ ਤੋਂ ਉਹਦੀ ਨਜ਼ਰ ਇਉਂ ਜੰਮੀ ਹੋਈ ਸੀ — ਜੀਕਰ ਅਕਸ ਉਹਨੂੰ ਕੋਈ ਅਫ਼ਸਾਨਾ ਸੁਣਾ ਰਿਹਾ ਹੁੰਦਾ ਹੈ।

ਜਿਉਂ ਜਿਉਂ ਹਨੇਰਾ ਵਧੇਰੇ ਹੁੰਦਾ ਗਿਆ, ਬੈਂਡ ਦੀਆਂ ਸੁਰਾਂ ਸਾਫ਼ ਹੁੰਦੀਆਂ ਜਾਂਦੀਆਂ ਸਨ। ਮਧੂ ਦੇ ਖਿਆਲਾਂ ਦਾ ਚੱਕਰ ਪਿਛੇ ਨੂੰ ਭੌਣ ਲਗਾ — ਜਦੋਂ ਉਹ ਨਿਕੀ ਜਿਹੀ ਸੀ ਤੇ ਉਹਦਾ ਵਿਆਹ ਵਿਸ਼ੰਭਰ ਇਕ ਬਾਹਮਣੀ ਦੇ ਨਿਕੇ ਮਤਰਏ ਪੁੱਤਰ ਨਾਲ ਹੋਇਆ — ਇਉਂ ਹੀ ਬੈਂਡ ਓਦੋਂ ਵਜਿਆ ਸੀ।

ਜ਼ਿੰਦਗੀ ਦਾ ਕਿੰਨਾ ਭਿਆਨਕ ਦ੍ਰਿਸ਼ ਮਧੂ ਦੇ ਖ਼ਿਆਲਾਂ ਵਿਚ ਆ ਗਿਆ।

"ਮਾਤਾ ਜੀ ਰੋਟੀ" ਕਈ ਵਾਰ ਸਕੂਲੋਂ ਵਿਸ਼ੰਭਰ ਆ ਕੇ ਕਹਿੰਦਾ।'

ਮਤਰੇਈ ਮਾਂ ਦਾ ਚੰਦਰਾ ਸੁਭਾਓ — ਉਹਦੀ ਕ੍ਰੋਪ ਸੂਰਤ। ਹਰ ਵੇਲੇ ਦੀ ਵਢੂੰ ਖਾਊਂ।

"ਇਹ ਰੋਟੀ ਦਾ ਵੇਲਾ ਏ — ਵੇਲੇ ਸਿਰ ਕਿਉਂ ਨਹੀਂ ਮਰਦਾ ਹੁੰਦਾ"

78