ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ੰਭਰ ਚੁਪ ਖਲੋਤਾ ਰਹਿੰਦਾ।

"ਜਾਹ ਅਜ ਰੋਟੀ ਨਹੀਂ — ਮੁੱਕ ਗਈ ਏ —" ਮਤਰੇਈ ਦੇ ਮੂੰਹ ਤੇ ਘੁਟੀਆਂ ਪੈ ਜਾਂਦੀਆਂ।

ਵਿਸ਼ੰਭਰ ਬਿਨਾ ਬੋਲੇ ਮੰਜੇ ਤੇ ਜਾ ਪੈਂਦਾ — ਤੇ ਉਹਨੂੰ ਨੀਂਦਰ ਆ ਜਾਂਦੀ। ਮਧੂ ਕੋਲ ਬੈਠੀ ਬਾਲ-ਪਤੀ ਦੀ ਭੁਖੀ ਸੂਰਤ ਨੂੰ ਤਕ ਤਕ ਸਿਸਕਦੀ ਰਹਿੰਦੀ।

ਕਦੇ ਉਹ ਮੁੰਡਿਆਂ ਨਾਲ਼ ਸ਼ਾਮੀਂ ਖੇਡਦਾ ਖੇਡਦਾ ਘਰ ਆਉਣੋਂ ਪਛੜ ਜਾਂਦਾ — ਘੰਟਾ ਘੰਟਾ ਭਰ ਵਾਜਾਂ ਮਾਰਣ ਤੇ ਬੂਹਾ ਨਾ ਖੁਲ੍ਹਦਾ — ਮਧੂ ਵੀ ਕੀਕਰ ਖੋਲ੍ਹ ਸਕਦੀ ਸੀ ਇਹੋ ਜਿਹੀ ਮਾਂ ਦੇ ਹੁੰਦਿਆਂ ਭਲਾ। ਮਤਰਈ ਮਾਂ ਇਉਂ ਉਹਨੂੰ ਪਛੜ ਕੇ ਆਉਣ ਦੀ ਸਜ਼ਾ ਦੇਂਦੀ ਹੁੰਦੀ ਸੀ।

ਇਕ ਸੰਝ ਨੂੰ ਵਿਸ਼ੰਭਰ ਘਰ ਨਾ ਆਇਆ — ਹੋਰ ਉਡੀਕਿਆ ਪਰ ਚੋਖਾ ਨ੍ਹੇਰਾ ਹੁੰਦੇ ਤੀਕ ਉਹ ਨਾ ਪਰਤਿਆ। ਮਾਂ ਭਰੀ ਪੀਤੀ ਭਾਂਡਾ ਟੀਂਡਾ ਸਾਂਭ ਕੇ ਸੌਣ ਚਲੀ ਗਈ, "ਨਾ ਆਵੇ — ਖਾਵੇ ਪਿਆ ਆਪਣੇ ਜਣਦਿਆਂ ਨੂੰ।"

ਾਮਧੂ ਨੂੰ ਕੀਕਰ ਨੀਂਦਰ ਪੈ ਸਕਦੀ ਸੀ ਭਲਾ — ਉਹ ਬਲਦੇ ਦੀਵੇ ਅਗੇ ਬੈਠੀ ਬੂਹੇ ਦਾ ਖੜਾਕ ਉਡੀਕਦੀ ਸੀ।

ਕਈ ਵਾਰ ਉਹਨੂੰ ਇਉਂ ਭਾਸਦਾ ਜੀਕਰ ਬੂਹਾ ਹਿੱਲਿਆ ਤੇ ਵਿਸ਼ੰਭਰ ਦੇ ਪੈਰਾਂ ਦੀ ਘਿਸਰ ਘਿਸਰ ਵੀ ਉਹਨੂੰ ਸੁਣਾਈ ਦੇਂਦੀ — ਉਹ ਮਾਂ ਨੂੰ ਸੁਤੀ ਤਕ ਕੇ ਮਲਕ ਮਲਕ ਬੂਹੇ ਅੱਗੇ ਜਾਂਦੀ — ਖੋਲ੍ਹਦੀ — ਪਰ ਬਾਹਰ ਕਾਲੀ ਸ਼ਾਹ ਖ਼ਾਮੋਸ਼ ਰਾਤ ਵਿਚ ਬੱਦਲਾਂ ਦੀ ਗੜ ਗੜ ਤੇ ਬਿਜਲੀ ਦੇ ਡਰਾਉਣੇ ਕਾਂਬੇ ਤਕ ਕੇ ਉਹ ਫੇਰ ਮੁੜ ਆਉਂਦੀ —।

ਇਉਂ ਹੀ ਇਕ ਦਿਨ ਓੜਕ ਮੀਂਹ ਲੱਥ ਪਿਆ।

ਮਧੂ ਟਿਕ ਕੇ ਬਹਿ ਗਈ — ਬੂਹੇ ਦੀਆਂ ਦਰਜਾਂ ਥਾਈਂ ਕਦੇ ਕਦੇ ਹਵਾ ਆਉਣ ਨਾਲ ਹਿਲਦੀ ਦੀਵੇ ਦੀ ਜੋਤ ਨੂੰ ਤਕਦੀ ਤਕਦੀ ਉਹ

ਉਂਘਲਾ ਗਈ।

79