ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਵੇਰ ਸਾਰ ਜਦੋਂ ਘਰ ਦਾ ਬੂਹਾ ਖੁੱਲ੍ਹਿਆ ਤਾਂ ਵਿਸ਼ੰਭਰ ਵਰਾਂਡੇ ਵਿਚ ਕੁੰਗੜਿਆ ਹੋਇਆ ਇਕ ਗੁੱਠੇ ਲਗਿਆ ਬੈਠਾ ਸੀ। ਫਾਂਡੇ ਨਾਲ ਭਿੱਜੇ ਹੋਏ ਉਹਦੇ ਕਪੜੇ, ਲਾਲ ਸੂਹੀਆਂ ਅੱਖਾਂ — ਤੇ ਉਹਦੇ ਮੂੰਹੋਂ ਇਕ ਵੀ ਬੋਲ ਨਹੀਂ ਸੀ ਨਿਕਲਦਾ।

"ਆ ਗਿਆ ਏਂ ਹੁਣ ਮਰਨ ਜੋਗਿਆ?" ਮਤਰੇਈ ਨੇ ਕੜਕਦਿਆਂ ਆਖਿਆ, "ਵੇਖ ਝਾਕਦਾ ਕਿਦਾਂ ਈ ਲਾਲ ਲਾਲ ਡੇਲੇ ਕਢ ਕੇ; ਵਿਗੜਿਆ ਹੋਇਆ ਕਿਸੇ ਥਾਂ ਦਾ।"

ਵਿਸ਼ੰਭਰ ਕੰਬ ਰਿਹਾ ਸੀ। ਮਧੂ ਇਕ ਪਾਸੇ ਬੂਹੇ ਦੀ ਸਰਦਲ ਨਾਲ ਲਗੀ ਬੇ ਬਸੀ ਨਾਲ ਭਰੀ ਖਲੋਤੀ ਸੀ।

"ਮਾਂ ਅਗੇ ਵਧੀ ਤੇ ਵਿਸ਼ੰਭਰ ਨੂੰ ਬਾਹੋਂ ਝੰਜੋੜ ਕੇ ਮੁੜ ਕਹਿੰਦੀ, "ਚਲ ਸਕੂਲ ਦਾ ਵੇਲਾ ਹੋ ਗਿਆ ਈ। ਨਾਲੇ ਉਹਦੀ ਪਿਠ ਤੇ ਇਕ ਧੱਕਾ ਮਾਰਿਆ। ਉਹ ਮੂੰਹ ਪਰਨੇ ਡਿਗਦਾ ਬਚਦਾ ਬੋਲਿਆ:—

"ਮਾਂ ਮੈਨੂੰ ਤਾਪ ਚੜ੍ਹਿਆ ਹੋਇਆ ਏ?"

ਮਧੂ ਦੀਆਂ ਅੱਖਾਂ ਡੱਕੋ ਡਕ ਭਰ ਆਈਆਂ ਪਰ ਮਾਂ ਨੇ ਇਕ ਹੀ ਝੜਪ ਵਿਚ ਉਹਦੇ ਸਾਹ ਸੁਕਾ ਦਿੱਤੇ, "ਵਡੀ ਆਈ ਏ ਹਿਮਾਇਤਣ ਇਹਦੀ" ਤੇ ਵਿਸ਼ੰਭਰ ਨੂੰ ਛੇਤੀ ਤਿਆਰ ਕਰਕੇ ਤਾਪ ਚੜ੍ਹੇ ਵਿਚ ਹੀ ਸਕੂਲੇ ਟੋਰ ਦਿੱਤਾ। ਮਧੂ ਦਾ ਮੱਥਾ ਠਣਕਿਆ। ਵਿਸ਼ੰਭਰ ਸਕੂਲੋਂ ਮੁੜ ਕੇ ਨਾ ਆਇਆ — ਦੁਪਹਿਰੀ ਵੀ ਨਾ, ਸ਼ਾਮੀਂ ਵੀ ਨਾ, ਰਾਤੀਂ ਵੀ ਨਾ ਦੂਜੇ ਦਿਨ ਵੀ ਨਾ — ਹਫ਼ਤਾ ਭਰ ਨਾ ਆਇਆ, ਮਹੀਨਾ ਭਰ ਨਾ ਆਇਆ — ਕਦੇ ਵੀ ਨਾ ਆਇਆ।

ਕਈ ਜਣਿਆਂ ਨੇ ਦਸਿਆ ਸੀ ਕਿ ਵਿਸ਼ੰਭਰ ਦੀ ਲੋਥ ਨਦੀ ਵਿਚ ਰੁੜ੍ਹੀ ਜਾਂਦੀ ਵੇਖੀ ਗਈ ਹੈ।

ਮਧੂ ਵਿਧਵਾ ਹੋ ਗਈ। ਮਤਰੇਈ ਮਾਂ ਨੇ ਉਹਨੂੰ ਪੈਰੀਂ ਭੇਜ ਦਿੱਤਾ। ਮਾਪਿਆਂ ਨੂੰ ਉਮਰ ਭਰ ਦੀ ਚਿੰਤਾ ਲੱਗ ਗਈ। ਮਧੂ ਦੇ ਮਾਤਾ ਪਿਤਾ ਬੜੀਆਂ ਸੋਗੀ ਗਲਾਂ ਰਾਤ ਨੂੰ ਇਕੱਲ ਵਿਚ ਬਹਿ ਕੇ ਕਰਦੇ ਹੁੰਦੇ ਸਨ।

80