ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁੰਹ ਪਿੰਡਾਂ ਦੀ ਕਹਾਣੀ

ਬੜੀਆਂ ਰੀਝਾਂ ਨਾਲ ਕਿਸ਼ਨੇ ਉਹ ਕਮਾਦ ਦਾ ਖੇਤ ਗੱਡਿਆ। ਵਾਹੀ, ਸੁਹਾਗੀ, ਰੂੜੀ, ਪੱਤੀ ਤੇ ਇਉਂ ਚੰਗੀ ਤਰ੍ਹਾਂ ਭੋਂ ਕਮਾ ਕੇ ਫੇਰ ਕਮਾਦ ਬੀਜਿਆ ਸੀ।

ਓੜਕ ਸੁਨਹਿਰੀ ਧਰਤੀ ਦੀ ਪੋਲੀ ਦਾਬ ਹੇਠੋਂ ਗੰਨਿਆਂ ਦੇ ਗੁਣੇ ਛੁਟ ਨਿਕਲੇ, ਕਿਸ਼ਨਾ ਡਾਢਾ ਪ੍ਰਸੰਨ ਸੀ ਆਪਣੇ ਸਠਵੇਂ ਵਰ੍ਹੇ ਦਾ ਕਮਾਦ ਤਕ ਕੇ।

ਅੰਕੁਰਾਂ ਦੀਆਂ ਭੂਕਾਂ, ਭੂਕਾਂ ਦੀਆਂ ਪੋਰੀਆਂ ਤੋਂ ਪੋਰੀਆਂ ਦੇ ਗੰਨੇ ਬਣ ਗਏ। ਬੁੱਢਾ ਕਿਸ਼ਨਾ ਖੂਹ ਜੋਂਦਾ, ਗਾਧੀ ਤੇ ਬਹਿੰਦਾ, ਤੇ ਹਰ ਗੇੜੇ ਵਿਚ ਦੁਆਲੇ ਦੁਆਲੇ ਉਹਨੂੰ ਆਪਣਾ ਕਮਾਦ ਹੀ ਭੌਂਦਾ ਦਿਖਾਈ ਦੇਂਦਾ। ਕਿਸ਼ਨੇ ਦੇ ਮੂੰਹ ਦੀਆਂ ਝੁਰੜੀਆਂ ਵਿਚ ਹਾਸਾ ਲੁਕਿਆ ਹੋਇਆ ਜਾਪਦਾ।

ਜੀਕਰ ਬਚਪਨ ਵਿਚ ਕੋਈ ਚੰਚਲ ਕੁੜੀ ਟਪੂੰ ਟਪੂੰ ਕਰਦੀ ਹੈ, ਚੀਕਦੀ ਹੈ, ਕੂਕਦੀ ਹੈ, ਨਿਚੱਲੀ ਨਹੀਂ ਬਹਿੰਦੀ ਪਰ ਭਰ ਜੋਬਨ ਵਿਚ ਝੱਲੀਆਂ

ਸ਼ੋਖੀਆਂ ਲੱਜਿਆ ਦੇ ਪਰਦੇ ਹੇਠ ਸਿਮਟ ਬਹਿੰਦੀਆਂ ਹਨ, ਓਕਰ ਹੀ

83