ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸ਼ਨੇ ਦੇ ਕਮਾਦ ਦੀ ਫਸਲ ਉਠਾਨ, ਫੈਲਾਓ, ਲਹਿਲਹਾਓ ਤੋਂ ਲੰਘ ਕੇ ਜੋਬਨ ਦੇ ਠਰੂੰਮੇ ਵਿਚ ਮਦ-ਮਾਤੀ ਖਲੋੜੀ ਸੀ।

ਓੜਕ ਗੰਨੇ ਪੱਕ ਗਏ। ਕਿਸ਼ਨੇ ਦੁਆਲੇ ਵਾੜ ਗੱਡ ਦਿੱਤੀ, ਨਾਲੇ ਸੰਝ ਸਵੇਰ ਪੈਲੀ ਦੀ ਰਾਖੀ ਕਰਦਾ ਹੁੰਦਾ ਸੀ, ਕਿਉਂਕਿ ਲਾਗਲੇ ਮਸਲਮਾਨਾਂ ਦੇ ਪਿੰਡ ਤੇ ਕਿਸ਼ਨੇ ਦੇ ਪਿੰਡ ਵਿਚਕਾਰ ਇਕ ਪਾੜ ਪੈ ਗਿਆ ਸੀ। ਵੈਰ ਵਧਦਾ ਗਿਆ, ਆਪੋ ਵਿਚ ਦੇ ਫ਼ਸਾਦਾਂ ਉਤੇ ਖ਼ੂਨ ਹੋ ਜਾਂਦੇ, ਸਿਖ ਮੁਸਲਮਾਨਾਂ ਦੀਆਂ ਤੇ ਮੁਸਲਮਾਨ ਸਿਖਾਂ ਦੀਆਂ ਪੈਲੀਆਂ ਜਦੋਂ ਵੀ ਮੌਕਾ ਮਿਲਦਾ ਉਜਾੜ ਘਤਦੇ।

ਸਾਰਾ ਵਾਧਾ ਵਧਿਆ ਇਥੋਂ ਸੀ ਕਿ ਕੁਝ ਵਰੇ ਪਹਿਲਾਂ ਇਕ ਮੁਸਲਮਾਨਾਂ ਦੇ ਖੂਹ ਤੋਂ ਕੋਈ ਓਝਰੀ ਲਮਕਦੀ ਤਕ ਕੇ ਕਿਸੇ ਸਿਖਾਂ ਦੇ ਪਿੰਡ ਵਿਚ ਆ ਧਮਾਇਆ ਕਿ ਓਥੇ ਗਊ ਜਿਬਾਹ ਹੋ ਗਈ ਹੈ। ਫੇਰ ਕੀ ਸੀ ਲਹੂ ਉਬਲ ਪਏ ਤੇ ਇਕ ਦਿਨ ਕਿਸੇ ਸਿਖ ਨੇ ਮੁਸਲਮਾਨਾਂ ਦੇ ਪਿੰਡ ਵਿਚਲੇ ਖੂਹ ਦੀ ਮਣ ਉਤੇ ਇਕ ਸੂਰ ਦੀ ਬੂਥੀ ਜਾ ਰਖੀ। ਦੁਹਾਂ ਪਿੰਡਾਂ ਵਿਚੋਂ ਲਾਟਾਂ ਨਿਕਲੀਆਂ ਸਿਆਣਿਆਂ ਤੱਕੀਆਂ।

ਉਨ੍ਹਾਂ ਪਿੰਡਾਂ ਵਿਚ ਇਹੋ ਜਿਹੀ ਅੱਗ ਪਹਿਲਾਂ ਕਦੇ ਨਹੀਂ ਸੀ ਬਲੀ ਕੀ ਸਿਖ, ਕੀ ਮੁਸਲਮ, ਸਭੋ ਸਿਆਣੇ ਮੂੰਹੋਂ ਮੂੰਹ ਕਹਿੰਦੇ ਸਨ ਕਿ ਇਹ ਕਿਸੇ ਨਾਰਦ ਜਾਂ ਸ਼ੈਤਾਨ ਦੀ ਪ੍ਰੇਰਨਾ ਦਾ ਕੰਮ ਹੈ।

ਕਿਸ਼ਨਾ ਇਕ ਰਵਾਇਤ, ਜਿਹੜੀ ਪਤਾ ਨਹੀਂ ਉਸ ਕਿਥੋਂ ਸੁਣੀ ਸੀ, ਅਜ ਕਲ ਆਮ ਦੁਹਰਾਇਆ ਕਰਦਾ ਸੀ:- ਆਂਹਦੇ ਨੇ ਜਦੋਂ ਪਹਿਲਾਂ ਪਹਿਲਾਂ ਸ੍ਰਿਸ਼ਟੀ ਸਾਜੀ ਗਈ ਓਦੋਂ ਲੋਕਾਂ ਦੇ ਦਿਲ ਪੈਲੀਆਂ ਜੇਡੇ ਚੌੜੇ ਹੁੰਦੇ ਸਨ। ਧਾਨਾਂ ਦੇ ਉਭਾਰ, ਕਮਾਦਾਂ ਦੀ ਲਹਿ ਲਹਿ, ਕਣਕਾਂ ਦੀਆਂ ਠਾਠਾਂ ਨਾਲ ਹਿਰਦੇ ਸਮੁੰਦਰਾਂ ਜੇਡੇ ਵਡੇ ਬਣੇ ਰਹਿੰਦੇ ਸਨ। ਕੋਈ ਇਹੋ ਜਿਹਾ ਔਂਤਰਾ ਫ਼ਸਾਦ ਓਦੋਂ ਨਹੀਂ ਸੀ ਹੁੰਦਾ।

ਪਰ ਸ਼ੈਤਾਨ ਤੇ ਅਮਨ ਦਾ ਵੈਰ ਮੁਢੋਂ ਹੀ ਚਲਿਆ ਆਉਂਦਾ ਹੈ।

ਸ੍ਰਿਸ਼ਟੀ ਸੁਖ ਵਸਦੀ ਉਹਨੂੰ ਨਾ ਸੁਖਾਈ। ਉਹਨੂੰ ਇਕ ਇੱਲਤ ਸੁੰਝੀ।

84