ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੰਘੇ, ਉਨ੍ਹਾਂ ਵਿਚ ਕਿਸ਼ਨੇ ਦੇ ਘਰਾਣੇ ਦੇ ਦੋ ਮੁੰਡੇ ਦਾਰਾ ਤੇ ਬਘੇਲਾ ਸਾਰੇ ਸਿਆਪੇ ਦੀ ਨੈਣ ਸਨ। ਹਰਿਕ ਉਪੇਂਦਰ ਵਿਚ ਇਹ ਦੋਵੇਂ ਆਗੂ ਹੁੰਦੇ ਸਨ। ਕਿਸ਼ਨਾ ਇਨ੍ਹਾਂ ਨੂੰ ਬੜਾ ਸਮਝਾਉਂਦਾ, ਪਰ ਇਹਨੂੰ ਸਿਰ ਭੌਂਇਆ ਬੁੱਢਾ ਸਮਝ ਕੇ ਉਹ ਉਹਦੀ ਇਕ ਨਾ ਮੰਨਦੇ।

ਦਾਰਾ ਤੇ ਬਘੇਲਾ ਅਸਲ ਵਿਚ ਖੈਰੇ ਦੇ ਮਗਰ ਪਏ ਹੋਏ ਸਨ। ਖੈਰਾ ਉਸ ਚਰਾਗ਼ ਦਾ ਪੁੱਤਰ ਸੀ ਜਿਹੜਾ ਕਿਸ਼ਨੇ ਦਾ ਸਕਿਆਂ ਨਾਲੋਂ ਵੀ ਵਧੇਰੇ ਆਪਣਾ ਬਣਿਆ ਹੋਇਆ ਸੀ, ਬਚਪਨ ਤੋਂ ਹੀ।

ਗਲ ਇਹ ਸੀ ਕਿ ਪਿੰਡ ਦੀ ਖ਼ਰਾਬ ਫ਼ਿਜ਼ਾ ਦੇ ਦਿਨੀਂ ਇਕ ਮੇਲੇ ਤੇ ਦਾਰੇ ਤੇ ਬਘੇਲੇ ਨੇ ਜੈਕਾਰਾ ਛਡਿਆ ਤੇ ਖੈਰੇ ਨੇ 'ਯਾ ਐਲੀ' ਆਖਿਆ। ਲੜਾਈ ਹੋ ਪਈ। ਖੈਰੇ ਦੀ ਡਾਂਗ ਨਾਲ ਦਾਰੇ ਦਾ ਸਿਰ ਪਾਟ ਗਿਆ ਤੇ ਉਹ ਕਿੰਨਾ ਚਿਰ ਹਸਪਤਾਲ ਪਿਆ ਰਿਹਾ। ਉਹ ਬਦਲਾ ਹੁਣ ਦਾਰੇ ਤੇ ਬਘੇਲੋ ਦੀ ਹਿਕ ਵਿਚ ਰੜਕਦਾ ਰਹਿੰਦਾ ਸੀ। ਏਸੇ ਲਈ ਹਰੇਕ ਹਿਲਜਲ ਤੇ ਦਾਰਾ ਤੇ ਬਘੇਲਾ ਮੋਢੀ ਬਣ ਕੇ ਜਾਂਦੇ ਸਨ ਕਿ ਖੈਰਾ ਕਿਤੇ ਉਨ੍ਹਾਂ ਨੂੰ ਟਕਰੇ ਸਹੀ।

ਅਜ ਇਨ੍ਹਾਂ ਨੂੰ ਤਕ ਕੇ ਕਿਸ਼ਨਾ ਬੜਾ ਬਿਹਬਲ ਹੋਇਆ। ਸੂਰਜ ਡੁਬ ਚੁਕਾ ਸੀ, ਉਹ ਕਮਾਦ ਦੀ ਵਟੋ ਵਟ ਭੌਂਦਾ ਕੁਝ ਸੋਚਦਾ ਸੀ। ਪਤਾ ਨਹੀਂ ਉਹਦੇ ਖ਼ਿਆਲ ਕਿਹੜੇ ਸਮੇਂ ਨਾਲ ਜਾ ਜੁੜੇ ਸਨ। ਘੁਸਮੁਸਾ ਹੋ ਗਿਆ, ਤਾਰੇ ਚੜ੍ਹ ਆਏ। ਕਮਾਦ ਦੀ ਖੜ ਖੜ ਨੇ ਉਹਦੇ ਮਨ ਦੀ ਇਕਾਗਰਤਾ ਵਿਚੋਂ ਇਕ ਪੁਰਾਣਾ ਸੁਫ਼ਨਾ ਕਢ ਮਾਰਿਆ —

"ਉਹ ਦਿਨ—- ਨਾ ਇਨ੍ਹਾਂ ਪਿੰਡਾਂ ਵਿਚ ਬਾਂਗ ਸੀ, ਨਾ ਜੈਕਾਰਾ, ਨਾ ਮੁਸਲਮਾਨ ਗਊ ਮਾਰਦੇ ਤੇ ਨਾ ਸਿਖ ਸੂਰ ਵਢਦੇ। ਮੇਲੇ ਲਗਦੇ ਤਾਂ ਸਾਂਝੇ, ਮੁਸਲਮਾਨ ਮੰਦਰ ਤਕਦੇ ਤੇ ਹਿੰਦੂ ਖਨਕਾਹਾਂ ਤੇ ਪੀਰਾਂ ਦਾ ਆਦਰ ਕਰਦੇ, ਸਾਂਝੀਆਂ ਹਟੀਆਂ, ਸਾਂਝੀ ਖਰੀਦੋ-ਫਰੋਖਤ — ਵਿਆਹ ਸ਼ਾਦੀਆਂ ਵੇਲੇ ਵੀ ਅਨੋਖੀ ਸਾਂਝ......."

ਮੁੜ ਉਹਨੂੰ ਉਹ ਦਿਨ ਚੇਤੇ ਆ ਗਏ ਜਦੋਂ ਉਹ ਨਿੱਕਾ ਹੁੰਦਾ। ਖੈਰੇ

86