ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਦਾਦੇ ਆਪਣੇ ਮਿੱਤਰ ਚਰਾਗ਼ ਦੀ ਧੀ ਕਰੀਮੋ ਦੀ ਸ਼ਾਦੀ ਤੇ ਤਿੰਨ ਚਾਰ ਦਿਨ ਉਹਨਾਂ ਦੇ ਘਰ ਹੀ ਰਿਹਾ ਸੀ। ਉਥੇ ਹੀ ਖਾਂਦਾ, ਪੀਂਦਾ ਤੇ ਸੌਂਦਾ ਰਿਹਾ। ਨਿਉਂਦਾ ਵੀ ਰਜ ਕੇ ਪਾਇਆ। ਚਰਾਗ਼ ਦੇ ਘਰ ਉਹ ਇਉਂ ਜਾਪਦਾ ਸੀ ਜੇਕਰ ਉਹਨਾਂ ਦੀ ਹੀ ਅੰਸ਼ ਵਿਚੋਂ ਹੁੰਦਾ ਹੈ — ਕਰੀਮੋ ਉਹਨੂੰ ਆਮਾ ਆਂਹਦੀ ਹੁੰਦੀ ਸੀ। ਜੰਞ ਵਿਦਿਆ ਹੋਣ ਤੇ ਕਰੀਮੋ ਨੂੰ ਗੋਦੀ ਲੈ ਕੇ ਉਹ ਡੋਲੀ ਪਾਣ ਗਿਆ ਸੀ। ਕਰੀਮੋ ਦੀ ਮਾਂ ਨੇ ਰਤਾ ਕਰੀਮ ਦੀ ਚੁੰਨੀ ਸਰਕਣ ਤੇ ਕਿਸ਼ਨੇ ਨੂੰ ਆਖਿਆ ਸੀ, “ਭਾ..... ਰਤਾ ਭਣੇਈਂ ਦੀ ਚੁੰਨੀ ਸਾਂਭ — ਪਰ ਹੁਣ ਚਰਾਗ਼ ਦੇ ਪੋਤਰੇ ਖੈਰੇ ਤੇ ਦਾਰੇ, ਬਘੇਲੇ ਦਾ ਸਿਰ ਵਢ ਵੈਰ?"

ਕਿਸ਼ਨੇ ਨੂੰ ਇਕ ਝੁਨਝੁਨੀ ਆਈ ਤੇ ਂ ਉਹਦਾ ਤਸੱਵਰ ਟੁੱਟ ਗਿਆ, ਜੀਕਨ ਉਹਦਾ ਸਾਹ ਘੁਟੀਂਦਾ ਹੁੰਦਾ ਹੈ।

ਨ੍ਹੇਰਾ ਹੋ ਗਿਆ ਸੀ, ਹੌਲੀ ਹੌਲੀ ਉਹ ਘਰ ਨੂੰ ਪਰਤ ਪਿਆ। ਕਈ ਲੇਲੇ ਉਹਨੂੰ ਰਾਹ ਵਿਚ ਪਿੰਡ ਨੂੰ ਉਛਲਦੇ ਜਾਂਦੇ ਮਿਲੇ, ਗਾਈਆਂ ਦੇ ਵੱਛੇ ਟਪੋਸੀਆਂ ਮਾਰਦੇ ਲਗੇ ਜਾਂਦੇ ਸਨ। ਛੱਲੀਆਂ ਤੇ ਕਪਾਹ ਦੀਆਂ ਪੈਲੀਆਂ ਵਿਚੋਂ ਉਹ ਮਾਨੋਂ ਕਾਸੇ ਨਾਲ ਭਰਦਾ ਭਰਦਾ ਘਰ ਜਾਂ ਅਪੜਿਆ।

++++

ਦੂਜੇ ਦਿਨ ਪਹੁ ਫੁਟਦੀ ਨੂੰ ਉਹ ਆਪਣੇ ਕਮਾਦ ਦੀ ਅਗਲੀ ਗੁੱਠੇ ਗਿਆ ਤਾਂ ਵਟੋਂ ਥੋੜਾ ਅੰਦਰ ਚੋਖਾ ਖੱਪਾ ਖੁਲਿਆ ਹੋਇਆ ਸੀ। ਭਰੀ ਕੁ ਗੰਨੇ ਕਿਸੇ ਵਿਚੋਂ ਭੰਨ ਲਏ ਸਨ। ਕਿਸ਼ਨਾ ਜਿਸਨੇ ਸੈਆਂ ਘਾਲਣਾ ਘਾਲ ਕੇ ਕਮਾਦ ਪਾਲਿਆ ਸੀ ਇਕ ਪਲ ਲਈ ਮੋਨ ਖਲੋਤਾ ਰਹਿ ਗਿਆ। ਕਿੰਨਾ ਚਿਰ ਸੋਚਦਾ ਰਿਹਾ। ਉਹਦੇ ਮਨੋਂ ਭਾਂਤ ਭਾਂਤ ਦੇ ਖ਼ਿਆਲ ਉਠਦੇ ਸਨ। ਕਦੇ ਉਹ ਏਸ ਚੋਰੀ ਦਾ ਸਬੰਧ ਖੈਰੇ ਨਾਲ ਜੋੜਦਾ, ਕਿ ਉਸ ਦਾਰੇ ਬਘੇਲੇ ਨਾਲ ਵਿਰੋਧ ਹੋਣ ਕਰ ਕੇ ਇਹ ਕੰਮ ਕੀਤਾ ਹੋਵੇਗਾ। ਕਦੇ ਉਹ ਖੁਰਾ ਤਕਦਾ। ਪਰ ਉਹ ਵੀ ਐਧਰ ਓਧਰ

ਗੁੰਮ ਜਾਂਦਾ।

87