ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਲਾ ਅਲਕਾਂ ਦਾ
ਆਰੀ ਆਰੀ ਆਰੀ
ਮੇਲਾ ਅਲਕਾਂ ਦਾ
ਲਗਦੀ ਰੌਣਕ ਭਾਰੀ
ਦੁਆਬੇ 'ਚ ਜਗ ਆਂਹਦਾ
ਮੇਲੇ ਲਗਦੇ ਚਾਲ਼ੀ
ਕੋਲ਼ੋ ਕੋਲ਼ੀ ਪਿੰਡ ਸੁਣੀਂਦੇ
ਪੱਖੋਵਾਲ ਪਰਾਲੀ
ਓਥੇ ਦੋ ਕੁੜੀਆਂ
ਇਕ ਪਤਲੀ ਇਕ ਭਾਰੀ
ਪਤਲੀ ਦਾ ਨਾਂ ਉਤਮੀ
ਭਾਰੀ ਦਾ ਕਰਤਾਰੀ
ਮੋਤੀਆ ਲੈ ਗੀ ਉਤਮੀ
ਨਰਮ ਰਹੀ ਕਰਤਾਰੀ
ਬੋਤਾ ਮੋਹਲਕ ਦਾ-
ਉਤਮੀ ਦੀ ਸਰਦਾਰੀ

112 - ਬੋਲੀਆਂ ਦਾ ਪਾਵਾਂ ਬੰਗਲਾ